ਨਵੀਂ ਦਿੱਲੀ: ਜੁਲਾਈ ਮਹੀਨੇ ਵਿੱਚ ਮਾਲ ਤੇ ਸੇਵਾ ਕਰ (ਜੀ.ਐਸ.ਟੀ) ਦੀ ਉਗਰਾਹੀ ਜੂਨ ਦੇ 90,917 ਕਰੋੜ ਰੁਪਏ ਤੋਂ ਘੱਟ ਕੇ 87,422 ਰੁਪਏ ਰਹਿ ਗਿਆ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਜੁਲਾਈ ਦੀ ਉਗਰਾਹੀ ਮਈ ਦੇ 62009 ਕਰੋੜ ਰੁਪਏ ਅਤੇ ਅਪ੍ਰੈਲ ਵਿੱਚ 32,294 ਕਰੋੜ ਰੁਪਏ ਤੋਂ ਵੱਧ ਹੈ।
ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, ''ਜੁਲਾਈ 2020 ਵਿੱਚ ਕੁੱਲ ਜੀ.ਐਸ.ਟੀ. ਮਾਲੀਆ ਉਗਰਾਹੀ 87,422 ਰੁਪਏ ਰਹੀ, ਜਿਸ ਵਿੱਚ ਕੇਂਦਰੀ ਜੀ.ਐਸ.ਟੀ. 16,147 ਕਰੋੜ ਰੁਪਏ, ਸੂਬੇ ਦਾ ਜੀ.ਐਸ.ਟੀ. 21,418 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ.ਐਸ.ਟੀ. 42,592 ਕਰੋੜ ਰੁਪਏ ਰਿਹਾ। ਏਕੀਕ੍ਰਿਤ ਜੀ.ਐਸ.ਟੀ. ਵਿੱਚ ਵਸਤੂਆਂ ਦੇ ਆਯਾਤ 'ਤੇ ਉਗਰਾਹੀ 20,324 ਕਰੋੜ ਰੁਪਏ ਕਰ ਸ਼ਾਮਲ ਹੈ। ਮਹੀਨੇ ਦੌਰਾਨ ਉਪ ਕਰ ਤੋਂ 7,265 ਕਰੋੜ ਰੁਪਏ ਪ੍ਰਾਪਤ ਹੋਏ।''