ਪੰਜਾਬ

punjab

ETV Bharat / business

ਮਈ, ਜੂਨ, ਜੁਲਾਈ ਲਈ ਈਪੀਐਫ ਦੇ ਯੋਗਦਾਨ ਵਿੱਚ 10% ਕਟੌਤੀ ਲਾਗੂ - ਕਿਰਤ ਅਤੇ ਰੁਜ਼ਗਾਰ ਮੰਤਰਾਲਾ

ਕਿਰਤ ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਈਪੀਐਫ ਦੇ ਯੋਗਦਾਨ ਵਿੱਚ ਕਟੌਤੀ ਮਈ, ਜੂਨ ਅਤੇ ਜੁਲਾਈ, 2020 ਦੇ ਮਹੀਨਿਆਂ ਵਿੱਚ ਲਾਗੂ ਹੋਵੇਗੀ।

ਫ਼ੋਟੋ।
ਫ਼ੋਟੋ।

By

Published : May 19, 2020, 3:36 PM IST

ਨਵੀਂ ਦਿੱਲੀ: ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ ਫੰਡ (ਈਪੀਐਫ) ਦੇ ਯੋਗਦਾਨ ਨੂੰ ਜੁਲਾਈ ਤੱਕ ਤਿੰਨ ਮਹੀਨਿਆਂ ਲਈ ਮੌਜੂਦਾ 12 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰਨ ਦੇ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ।

ਇਸ ਫੈਸਲੇ ਨਾਲ ਸੰਗਠਿਤ ਸੈਕਟਰ ਦੇ 43 ਮਿਲੀਅਨ ਕਰਮਚਾਰੀ ਵਧੇਰੇ ਤਨਖ਼ਾਹ ਲੈ ਸਕਣਗੇ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਨਕਦ ਸੰਕਟ ਦਾ ਸਾਹਮਣਾ ਕਰ ਰਹੇ ਮਾਲਕਾਂ ਨੂੰ ਕੁਝ ਰਾਹਤ ਦਿੱਤੀ ਜਾਏਗੀ।

ਅਨੁਮਾਨ ਹੈ ਕਿ ਇਸ ਫੈਸਲੇ ਨਾਲ ਅਗਲੇ ਤਿੰਨ ਮਹੀਨਿਆਂ ਵਿੱਚ 6,750 ਕਰੋੜ ਰੁਪਏ ਦੀ ਨਕਦ ਵਾਧਾ ਹੋਵੇਗਾ। ਕਿਰਤ ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਈਪੀਐਫ ਦੇ ਯੋਗਦਾਨ ਵਿੱਚ ਕਮੀ ਮਈ, ਜੂਨ ਅਤੇ ਜੁਲਾਈ, 2020 ਦੇ ਮਹੀਨਿਆਂ ਲਈ ਲਾਗੂ ਹੋਵੇਗੀ।

ਅਜਿਹੀ ਸਥਿਤੀ ਵਿੱਚ, ਜੂਨ, ਜੁਲਾਈ ਅਤੇ ਅਗਸਤ ਵਿੱਚ ਤਨਖਾਹ ਵਧੇਰੇ ਹੋਵੇਗੀ ਅਤੇ ਮਾਲਕਾਂ ਦਾ ਯੋਗਦਾਨ ਵੀ ਘੱਟ ਜਾਵੇਗਾ। ਇਸ ਸਬੰਧ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ।

ABOUT THE AUTHOR

...view details