ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸਰਕਾਰ ਸੁਸਤ ਪਈ ਅਰਥ-ਵਿਵਸਥਾ ਨੂੰ ਸਹਾਰਾ ਦੇਣ ਦੇ ਲਈ ਹੋਰ ਉਪਾਆਂ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਐੱਚਟੀ ਲੀਡਰਸ਼ਿਪ ਸੰਮੇਲਨ ਵਿੱਚ ਕਿਹਾ ਕਿ ਸਰਕਾਰ ਨੇ ਅਰਥ-ਵਿਵਸਥਾ ਨੂੰ ਸੰਭਾਲਣ ਲਈ ਅਗਸਤ ਅਤੇ ਸਤੰਬਰ ਦੌਰਾਨ ਕਈ ਉਪਾਅ ਕੀਤੇ ਹਨ।
ਸਰਕਾਰ ਅਰਥ-ਵਿਵਸਥਾ ਨੂੰ ਗਤੀ ਦੇਣ ਲਈ ਕਰ ਰਹੀ ਹੈ ਕੰਮ : ਸੀਤਾਰਮਨ
ਸੀਤਾਰਮਨ ਨੇ ਕਿਹਾ ਕਿ ਇਹ ਤਰੀਕੇ ਹਨ ਜਿੰਨ੍ਹਾਂ ਨਾਲ ਉਪਭੋਗ ਨੂੰ ਵਧਾਇਆ ਜਾ ਸਕਦਾ ਹੈ। ਅਸੀਂ ਇੱਕ ਪ੍ਰਤੱਖ ਤਰੀਕਾ ਅਪਣਾ ਰਹੇ ਹਾਂ ਅਤੇ ਬੁਨਿਆਦੀ ਢਾਂਚੇ ਉੱਤੇ ਖ਼ਰਚ ਕਰਨ ਦਾ ਤਰੀਕਾ ਵੀ ਅਪਣਾ ਰਹੇ ਹਾਂ, ਜੋ ਮੁੱਖ ਉਦਯੋਗਾਂ, ਲੇਬਰ ਆਦਿ ਤੱਕ ਪਹੁੰਚਦਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਲਈ ਜ਼ਿਆਦਾ ਸਰਕਾਰੀ ਬੈਂਕਾਂ ਨੇ ਉਪਭੋਗ ਨੂੰ ਵਧਾਉਣ ਲਈ ਪਿਛਲੇ 2 ਮਹੀਨਿਆਂ ਵਿੱਚ ਲਗਭਗ 5 ਲੱਖ ਕਰੋੜ ਰੁਪਏ ਵੰਡੇ ਹਨ। ਸੀਤਾਰਮਨ ਨੇ ਕਿਹਾ ਕਿ ਇਹ ਤਰੀਕੇ ਹਨ ਜਿੰਨ੍ਹਾਂ ਨਾਲ ਉਪਭੋਗ ਨੂੰ ਵਧਾਇਆ ਜਾ ਸਕਦਾ ਹੈ। ਅਸੀਂ ਇੱਕ ਪ੍ਰਤੱਖ ਤਰੀਕਾ ਅਪਣਾ ਰਹੇ ਹਾਂ ਅਤੇ ਬੁਨਿਆਦੀ ਢਾਂਚੇ ਉੱਤੇ ਖ਼ਰਚ ਕਰਨ ਦਾ ਤਰੀਕਾ ਵੀ ਅਪਣਾ ਰਹੇ ਹਾਂ ਜੋ ਮੁੱਖ ਉਦਯੋਗਾਂ, ਲੇਬਰ ਆਦਿ ਤੱਕ ਪਹੁੰਚਦਾ ਹੈ।
ਇਹ ਪੁੱਛੇ ਜਾਣ ਉੱਤੇ ਕਿ ਕੀ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਦੇ ਹੋਰ ਉਪਾਣ ਕੀਤੇ ਜਾ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਇਸ ਉੱਤੇ ਕੰਮ ਕਰ ਰਹੀ ਹੈ। ਸੀਤਾਰਮਨ ਨੇ ਮਾਲ ਅਤੇ ਸੇਵਾ ਕਰ (ਜੀਐੱਸਟੀ) ਬਾਰੇ ਕਿਹਾ ਕਿ ਕਰਾਂ ਦੀ ਸੰਰਚਨਾ ਬਾਰੇ ਜੀਐੱਸਟੀ ਕੌਂਸਲ ਫ਼ੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਟੈਕਸਾਂ ਨੂੰ ਹੋਰ ਤਾਰਕਿਕ ਹੋਣਾ ਹੀ ਹੈ।