ਹੈਦਰਾਬਾਦ : ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ (ਸੀਈਓ) ਕੇਵੀ ਸੁਬਰਾਮਨੀਅਮ ਨੇ ਕਿਹਾ ਕਿ ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥ-ਵਿਵਸਥਾ ਹੈ। ਸੀਈਓ ਨੇ ਭਾਰਤੀ ਅਰਥ-ਵਿਵਸਥਾ ਵਿੱਚ ਮੌਜੂਦਾ ਮੰਦੀ ਉੱਤੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਵਾਬ ਦਿੱਤਾ।
ਈਟੀਵੀ ਭਾਰਤ ਨਾਲ ਇੱਕ ਪ੍ਰੋਗਰਾਮ ਦੌਰਾਨ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਅਰਥ ਵਿਵਸਥਾ ਦੀਆਂ ਚਿੰਤਾਵਾਂ ਦੀ ਪ੍ਰਵਾਹ ਕਰਦੀ ਹੈ ਅਤੇ ਇਹ ਆਰਥਿਕ ਵਿਕਾਸ ਉੱਤੇ ਧਿਆਨ ਦੇਵੇਗੀ ਅਤੇ ਅੱਗੇ ਆਰਥਿਕ ਵਿਕਾਸ ਲਈ ਉਹ ਸਭ ਕਰੇਗੀ ਜੋ ਜ਼ਰੂਰੀ ਹੈ।
ਸੁਬਰਾਮਨੀਅਮ ਨੇ ਇਹ ਵੀ ਕਿਹਾ ਕਿ ਅਸੀਂ ਦੁਨੀਆਂ ਵਿੱਚ ਸਭ ਤੋਂ ਤੇਜ਼ੀ ਨਾਲ ਵੱਧਦੀ ਹੋਈ ਅਰਥ-ਵਿਵਸਥਾ ਹਾਂ ਅਤੇ ਅਸੀਂ ਉਸ ਸਥਿਤੀ ਵਿੱਚ ਬਣੇ ਰਹਾਂਗੇ।
ਇਹ ਵੀ ਪੜ੍ਹੋ : ਜੀ7 ਮੀਟਿੰਗ : ਟਰੰਪ ਨੇ ਫ੍ਰੈਂਚ ਵਾਇਨ ਉੱਤੇ ਕਰ ਲਾਉਣ ਦੀ ਦਿੱਤੀ ਧਮਕੀ
ਅਰਥ-ਵਿਵਸਥਾ ਵਿੱਚ ਨਿਵੇਸ਼ ਦੀ ਲੋੜ ਨਾਲ ਸਬੰਧਿਤ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਿਹਾ ਕਿ ਸਾਨੂੰ ਇਹ ਚੰਗੀ ਤਰ੍ਹਾਂ ਸਮਝਣਾ ਹੋਵੇਗਾ ਕਿ ਇਹ ਨਿਵੇਸ਼ ਹੈ ਜੋ ਅਸਲ ਵਿੱਚ ਉਤਪਾਦਕਤਾ ਨੂੰ ਪ੍ਰਭਾਵਿਤ ਕਰਦਾ ਹੈ ਜੋ ਬਾਅਦ ਵਿੱਚ ਮਜ਼ਦੂਰੀ ਤੇ ਨਿਰਯਾਤ ਅਤੇ ਫ਼ਿਰ ਖ਼ਪਤ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਸਾਡੇ ਲਈ ਨਿਵੇਸ਼ ਉੱਤੇ ਧਿਆਨ ਦੇਣਾ ਮਹੱਤਵਪੂਰਨ ਹੈ।