ਪੰਜਾਬ

punjab

ETV Bharat / business

ਸਰਕਾਰ 2020 ਤੱਕ 1 ਲੱਖ ਟਨ ਪਿਆਜ਼ਾਂ ਦਾ ਬਫ਼ਰ ਸਟਾਕ ਬਣਾਏਗੀ - ਚਾਲੂ ਵਿੱਤੀ ਸਾਲ ਵਿੱਚ ਪਿਆਜ਼

ਸਰਕਾਰ ਨੇ ਚਾਲੂ ਵਿੱਤੀ ਸਾਲ ਵਿੱਚ ਪਿਆਜ਼ ਦਾ 56,000 ਟਨ ਦਾ ਬਫਰ ਸਟਾਕ ਤਿਆਰ ਕੀਤਾ ਸੀ ਪਰ ਇਹ ਵੱਧੀਆਂ ਕੀਮਤਾਂ ਨੂੰ ਰੋਕਣ ਵਿੱਚ ਅਸਫ਼ਲ ਰਿਹਾ। ਪਿਆਜ਼ ਦੀਆਂ ਕੀਮਤਾਂ ਹਾਲੇ ਵੀ ਜ਼ਿਆਦਾਤਰ ਸ਼ਹਿਰਾਂ ਵਿੱਚ 100 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਚੱਲ ਰਿਹਾ ਹੈ।

Onion prices, onion Buffer stock
ਸਰਕਾਰ 2020 ਤੱਕ 1 ਲੱਖ ਟਨ ਪਿਆਜ਼ਾਂ ਦਾ ਬਫ਼ਰ ਸਟਾਕ ਬਣਾਏਗੀ

By

Published : Dec 30, 2019, 10:40 PM IST

ਨਵੀਂ ਦਿੱਲੀ : ਕੇਂਦਰ ਨੇ ਅਗਲੇ ਸਾਲ ਪਿਆਜ਼ ਦਾ 1 ਲੱਖ ਟਨ ਦਾ ਬਫਰ ਸਟਾਕ ਬਣਾਉਣ ਦਾ ਫ਼ੈਸਲਾ ਕੀਤਾ ਹੈ। ਹਾਲ ਹੀ ਵਿੱਚ ਪਿਆਜ਼ਾਂ ਦੀਆਂ ਕੀਮਤਾਂ ਵਿੱਚ ਉੱਛਾਲ ਅਤੇ ਅੱਗੇ ਅਜਿਹੀ ਸਥਿਰੀ ਤੋਂ ਬੱਚਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਹ ਇੱਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਕਿਹਾ ਹੈ।

ਸਰਕਾਰ ਨੇ ਚਾਲੂ ਸਾਲ ਵਿੱਚ ਪਿਆਜ਼ਾਂ ਦਾ 56,000 ਟਨ ਦਾ ਬਫਰ ਸਟਾਕ ਤਿਆਰ ਕੀਤਾ ਸੀ ਪਰ ਇਹ ਵੱਧਦੀਆਂ ਕੀਮਤਾਂ ਨੂੰ ਰੋਕਣ ਵਿੱਚ ਅਸਫ਼ਲ ਰਿਹਾ। ਪਿਆਜ਼ ਦੀਆਂ ਕੀਮਤਾਂ ਹੁਣ ਵੀ ਜ਼ਿਆਦਾਤਰ ਸ਼ਹਿਰਾਂ ਵਿੱਚ 100 ਰੁਪਏ ਕਿਲੋ ਤੋਂ ਉੱਪਰ ਚੱਲ ਰਹੀਆਂ ਹਨ। ਨਤੀਜ਼ਾਪੂਰਵਕ, ਸਰਕਾਰ ਨੂੰ ਜਨਤਕ ਖੇਤਰ ਦੀ ਐੱਮਐੱਮਟੀਸੀ ਰਾਹੀਂ ਪਿਆਜ਼ ਆਯਾਤ ਲਈ ਜ਼ਰੂਰੀ ਹੋਣਾ ਪਿਆ ਹੈ।

ਅਧਿਕਾਰੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਹੁਣੇ ਜਿਹੇ ਮੰਤਰੀ ਸਮੂਹ ਦੀ ਬੈਠਕ ਵਿੱਚ ਇਸ ਮੁੱਦੇ ਉੱਤੇ ਚਰਚਾ ਹੋਈ ਸੀ। ਇਹ ਫ਼ੈਸਲਾ ਕੀਤਾ ਗਿਆ ਹੈ ਕਿ ਅਗਲੇ ਸਾਲ ਲਈ ਲਗਭਗ 1 ਲੱਖ ਟਨ ਦਾ ਬਫਰ ਸਟਾਕ ਦੀ ਰਚਨਾ ਕੀਤੀ ਜਾਵੇਗੀ।

ਸਰਕਾਰ ਵੱਲੋਂ ਬਫਰ ਸਟਾਕ ਰੱਖਣ ਵਾਲੀ ਸੰਸਥਾ ਨਾਫੇਡ (ਭਾਰਤੀ ਰਾਸ਼ਟਰੀ ਖੇਤੀ ਸਹਿਕਾਰੀ ਮਾਰਕਿਟਿੰਗ ਸੰਘ) ਅਗਲੇ ਸਾਲ ਇਹ ਜਿੰਮੇਵਾਰੀ ਨਿਭਾਏਗਾ। ਨਾਫੇਡ ਮਾਰਚ-ਜੁਲਾਈ ਦੌਰਾਨ ਰਬੀ ਮੌਸਮ ਵਿੱਚ ਪੈਦਾ ਹੋਣ ਵਾਲੇ ਪਿਆਜ਼ ਦੀ ਖ਼ਰੀਦਦਾਰੀ ਕਰੇਗਾ। ਇਸ ਪਿਆਜ਼ ਦਾ ਜੀਵਨਕਾਲ ਜ਼ਿਆਦਾ ਹੁੰਦਾ ਹੈ।

ਖਰੀਫ ਮੌਸਮ ਵਿੱਚ ਉਤਪਾਦਕ ਖੇਤਰਾਂ ਵਿੱਚ ਦੇਰ ਤੱਕ ਮਾਨਸੂਨੀ ਮੀਂਹ ਅਤੇ ਬਾਅਦ ਵਿੱਚ ਬੇਮੌਸਮੇ ਭਾਰੀ ਮੀਂਹ ਕਾਰਨ ਇਸ ਸਾਲ ਪਿਆਜ਼ ਦੇ ਉਤਪਾਦਨ ਵਿੱਚ 26 ਫ਼ੀਸਦੀ ਗਿਰਾਵਟ ਆਈ ਹੈ। ਇਸ ਦਾ ਅਸਰ ਕੀਮਤ ਉੱਤੇ ਪਿਆ ਹੈ। ਸਰਕਾਰ ਨੇ ਪਿਆਜ਼ਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਉੱਤੇ ਰੋਕ ਲਾਉਣ ਲਈ ਕਈ ਕਦਮ ਚੁੱਕੇ ਹਨ। ਇਸ ਵਿੱਚ ਨਿਰਯਾਤ ਉੱਤੇ ਪਾਬੰਦੀ, ਵਪਾਰੀਆਂ ਉੱਤੇ ਭੰਡਾਰ ਸੀਮਾ ਤੋਂ ਇਲਾਵਾ ਬਫਰ ਸਟਾਕ ਅਤੇ ਆਯਾਤ ਰਾਹੀਂ ਸਸਤੀ ਦਰਾਂ ਉੱਤੇ ਪਿਆਜ਼ ਦੀ ਵਿਕਰੀ ਸ਼ਾਮਲ ਹਨ।

ਸਰਕਾਰ ਕੋਲ ਜੋ ਬਫਰ ਸਟਾਕ ਸੀ, ਉਹ ਖ਼ਤਮ ਹੋ ਚੁੱਕਿਆ ਹੈ। ਸਸਤੀਆਂ ਦਰਾਂ ਉੱਤੇ ਗਾਹਕਾਂ ਨੂੰ ਉਪਲੱਭਧ ਕਰਵਾਉਣ ਲਈ ਹੁਣ ਆਯਾਤ ਪਿਆਜ਼ ਦੀ ਵਿਕਰੀ ਕੀਤੀ ਜਾ ਰਹੀ ਹੈ।

ABOUT THE AUTHOR

...view details