ਪ੍ਰਯਾਗਰਾਜ: ਕੇਂਦਰ ਸਰਕਾਰ ਆਗ਼ਾਮੀ ਆਮ ਬਜਟ ਵਿੱਚ ਕਿਸਾਨਾਂ ਦੇ ਖ਼ਾਤੇ ਵਿੱਚ ਖਾਦ ਸਬਸਿਟੀ ਪਾਉਣ ਦੀ ਵਿਵਸਥਾ ਕਰ ਸਕਦੀ ਹੈ। ਇਹ ਅਨੁਮਾਨ ਲਾਉਂਦੇ ਹੋਏ ਇਫ਼ਕੋ ਦੇ ਪ੍ਰਬੰਧ ਨਿਰਦੇਸ਼ਕ ਡਾਕਟਰ ਯੂ.ਐੱਸ ਅਵਸਥੀ ਨੇ ਇਥੇ ਫੂਲਕਰ ਪਲਾਂਟ ਵਿੱਚ ਕਿਹਾ ਕਿ ਇਸ ਨਾਲ ਕਿਸਾਨ ਆਪਣੀ ਪਸੰਦ ਨਾਲ ਖਾਦ ਖਰੀਦਣ ਲਈ ਆਜ਼ਾਦ ਹੋਵ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਸਨਮਾਨ ਫ਼ੰਡ ਦੇ ਤਹਿਤ ਕਿਸਾਨਾਂ ਨੂੰ 49,000 ਕਰੋੜ ਰੁਪਏ ਹੁਣ ਤੱਕ ਵੰਡੇ ਜਾ ਚੁੱਕੇ ਹਨ। ਇਸ ਨਾਲ ਸਾਬਿਤ ਹੋ ਗਿਆ ਹੈ ਕਿ ਜਿਹੜੀਆਂ ਖਾਦਾਂ ਉੱਤੇ ਸਰਕਾਰ ਸਬਸਿਡੀ ਦਿੰਦੀ ਹੈ, ਉਨ੍ਹਾਂ ਦੇ ਲਈ ਪ੍ਰਤੱਖ ਲਾਭ ਟ੍ਰਾਂਸਫ਼ਰ ਦੀ ਵਿਵਸਥਾ ਹੋ ਸਕਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਇਸ ਸਬੰਧ ਵਿੱਚ ਕਿਸੇ ਸੂਚਨਾ ਤੱਕ ਮੇਰੀ ਪਹੁੰਚ ਨਹੀਂ ਹੈ, ਪਰ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸਰਕਾਰ ਇਸ ਦਿਸ਼ਾ ਵਿੱਚ ਕਾਫ਼ੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਕਿਸਾਨ ਆਪਣੇ ਕਿਸਾਨ ਕ੍ਰੈਡਿਟ ਕਾਰਡ ਜਾਂ ਜਨ-ਧਨ ਖਾਤੇ ਤੋਂ ਖਾਦ ਖੀਰਦਣ ਦਾ ਫ਼ੈਸਾਲ ਕਰ ਸਕੇਗਾ। ਉਹ ਉਹੀ ਚੀਜ਼ ਲਵੇਗਾ ਜੋ ਉਸ ਦੇ ਲਈ ਕੰਮ ਆਏ।
ਅਵਸਥੀ ਨੇ ਇਫ਼ਕੋ ਦੀਆਂ ਉਪਲੱਭਦੀਆਂ ਉੱਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਯੂਰਿਆ ਦੀ ਵਰਤੋਂ ਘਟਾਉਣ ਦੀ ਦਿਸ਼ਾ ਵਿੱਚ ਪਿਛਲੇ 3 ਸਾਲਾਂ ਤੋਂ ਨੈਨੋ ਤਕਨਾਲੋਜੀ ਦੇ ਵਿਕਾਸ ਵਿੱਚ ਲੱਗੀ ਇਫ਼ਕੋ ਨੇ ਵਿਸ਼ਵੀ ਪੱਧਰ ਉੱਤੇ ਪੇਟੈਂਟ ਕਰ ਲਿਆ ਹੈ ਅਤੇ ਪਿਛਲੀ 3 ਨਵੰਬਰ ਨੂੰ ਕਲੋਲ ਪਲਾਂਟ ਵਿੱਚ ਇਸ ਨੂੰ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਨੈਨੋ ਨਾਇਟ੍ਰੋਜਨ ਦੀ 500 ਮਿਲੀ ਦੀ ਇੱਕ ਸ਼ੀਸ਼ੀ ਇੱਕ ਬੋਰੀ ਯੂਰਿਆ ਦੇ ਬਰਾਬਰ ਕੰਮ ਕਰਦੀ ਹੈ। ਇਫ਼ਕੋ ਹੁਣ 15,000 ਥਾਵਾਂ ਉੱਤੇ ਇਸ ਦਾ ਟ੍ਰਾਇਲ ਕਰ ਰਹੀ ਹੈ। ਅਪ੍ਰੈਲ ਜਾਂ ਮਈ ਵਿੱਚ ਇਸ ਨੂੰ ਫ਼ਰਟੀਲਾਇਜ਼ਰ ਕੰਟਰੋਲ ਐਕਟ ਵਿੱਚ ਸ਼ਾਮਲ ਕਰਨ ਲਈ ਅਰਜੀ ਦਿੱਤੀ ਜਾ ਸਕਦੀ ਹੈ। ਸਰਕਾਰ ਤੋਂ ਮੰਨਜ਼ੂਰੀ ਮਿਲਣ ਉੱਤੇ ਇਸ ਨੂੰ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ।