ਨਵੀਂ ਦਿੱਲੀ: ਭਾਰਤ 'ਚ ਗੂਗਲ ਦੀਆਂ ਸੇਵਾਵਾਂ 'ਚ ਰੁਕਾਵਟ ਆ ਰਹੀ ਹੈ। ਵੀਰਵਾਰ ਸਵੇਰੇ ਤੋਂ ਹੀ ਜੀਮੇਲ, ਗੂਗਲ ਡਰਾਈਵ ਅਤੇ ਯੂ-ਟਿਊੂਬ ਦੀਆਂ ਸਰਵਿਸ 'ਚ ਰੁਕਾਵਟ ਆ ਰਹੀ ਹੈ। ਯੂਜ਼ਰਸ ਵੱਲੋਂ ਸੋਸ਼ਲ ਮੀਡੀਆ ਉੱਤੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਗੂਗਲ ਦੀ ਕਈ ਸਰਵਿਸ 'ਚ ਦਿੱਕਤ ਪੇਸ਼ ਆ ਰਹੀ ਹੈ। ਖ਼ਾਸਕਰ ਜੀਮੇਲ 'ਚ ਸਭ ਤੋਂ ਵੱਧ ਸਮੱਸਿਆ ਆ ਰਹੀ ਹੈ।
ਆਊਟੇਜ਼ ਮੌਨੀਟਰ ਪੋਰਟਲ ਡਾਊਨ ਡਿਕਟੇਟਰ ਦੇ ਮੁਤਾਬਕ ਤਕਰੀਬਨ, 62 ਫੀਸਦੀ ਲੋਕਾਂ ਨੂੰ ਅਪਲੋਡ ਅਤੇ ਅਟੈਚਮੈਟ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਲਾੱਗ-ਇਨ ਤੇ ਆਊਟ ਸਬੰਧੀ ਵੀ 25 ਫੀਸਦੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ।
ਹਲਾਂਕਿ ਅਜਿਹਾ ਕਦੇ ਨਹੀਂ ਹੋਇਆ ਹੈ ਕਿ ਗੂਗਲ ਦੀਆਂ ਸੇਵਾਵਾਂ 'ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਜਾਂ ਸਮੱਸਿਆ ਆਈ ਹੋਵੇ। ਫਿਲਹਾਲ ਅਜੇ ਤੱਕ ਇਸ ਸਮੱਸਿਆ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਗੂਗਲ ਐਪਸ ਦੇ ਸਟੇਟਸ ਪੇਜ਼ ਉੱਤੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਨ੍ਹਾਂ ਨੂੰ ਜੀਮੇਲ ਤੇ ਗੂਗਲ ਡਰਾਈਵ ਨਾਲ ਸਬੰਧਤ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਹੁਣ ਤੱਕ ਗੂਗਲ ਨੂੰ ਜੀਮੇਲ ਸਬੰਧੀ 11 ਫੀਸਦੀ ਤੋਂ ਵੱਧ ਯੂਜ਼ਰਸ ਦੀ ਸ਼ਿਕਾਇਤ ਮਿਲੀ ਹੈ। ਇੱਕ ਯੂਜ਼ਰ ਨੇ ਟਵੀਟਰ 'ਤੇ ਪੋਸਟ ਕੀਤਾ," ਹੈਸ਼ਟੈਗਜੀਮੇਲ ਸਰਵਰ ਡਾਊਨ ਹੋ ਗਿਆ ਹੈ, ਡਾਕਊਮੈਂਟਸ ਅਟੈਚ ਕਰਨ 'ਚ ਦਿੱਕਤ ਪੇਸ਼ ਆ ਰਹੀ ਹੈ।" ਅਜੇ ਤੱਕ ਗੂਗਲ ਨੇ ਅਧਿਕਾਰਕ ਤੌਰ 'ਤੇ ਇਸ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।