ਨਵੀਂ ਦਿੱਲੀਂ : ਸਰਚ ਇੰਜਣ ਕੰਪਨੀ ਗੂਗਲ ਆਪਣੀ 'ਗੂਗਲ ਮੈਪ' ਸੇਵਾ ਉੱਤੇ ਦੇਸ਼ ਭਰ ਵਿੱਚ ਚਲਾਏ ਜਾ ਰਹੇ ਰੈਣ ਬਸੇਰਿਆਂ ਅਤੇ ਭੋਜਨ ਕੈਂਪ ਕੇਂਦਰਾਂ ਦੀ ਜਾਣਕਾਰੀ ਦੇਵੇਗੀ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਦੇਸ਼-ਵਿਆਪੀ ਲਾਕਡਾਊਨ ਦੌਰਾਨ ਇਸ ਨਾਲ ਲੋਕਾਂ ਨੂੰ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਤੱਕ ਪਹੁੰਚਾਉਣ ਵਿੱਚ ਸੌਖ ਹੋਵੇਗੀ।
ਗੂਗਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਖਾਣ ਅਤੇ ਰਹਿਣ ਬਸੇਰਿਆਂ ਨੂੰ ਗੂਗਲ ਮੈਪ ਉੱਤੇ ਦਿਖਾਉਣ ਦੇ ਲਈ ਉਹ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਕੰਪਨੀ ਨੇ ਕਿਹਾ ਕਿ ਦੇਸ਼ ਦੇ 30 ਸ਼ਹਿਰਾਂ ਵਿੱਚ ਲੋਕ ਗੂਗਲ ਮੈਪ, ਗੂਗਲ ਸਰਚ ਅਤੇ ਗੂਗਲ ਅਸਿਸਟੈਂਟ ਦੀ ਵਰਤੋਂ ਇੰਨ੍ਹਾਂ ਥਾਵਾਂ ਦੀ ਜਾਣਕਾਰੀ ਲੈ ਸਕਦੇ ਹਨ।