ਚੰਡੀਗੜ੍ਹ: ਜੀਐੱਸਟੀ ਕੌਂਸਲ ਨੇ ਇਲੈਕਟ੍ਰਿਕ ਵਾਹਨਾਂ 'ਤੇ ਜੀਐੱਸਟੀ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਲੈਕਟ੍ਰਿਕ ਵਹੀਕਲ ਚਾਰਜਰ 'ਤੇ ਜੀਐੱਸਟੀ 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਹੈ। ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਦੀ ਇਹ ਨਵੀਂ ਦਰ 1 ਅਗਸਤ 2019 ਤੋਂ ਲਾਗੂ ਹੋ ਜਾਵੇਗੀ। ਜੀਐੱਸਟੀ ਕੌਂਸਲ ਨੇ ਸਥਾਨਕ ਅਥਾਰਟੀਜ਼ ਵੱਲੋਂ ਭਾੜੇ ਉੱਤੇ ਲਈਆਂ ਜਾਣ ਵਾਲੀਆਂ ਬਿਜਲਈ ਬੱਸਾਂ ਉੱਤੇ ਜੀਐੱਸਟੀ ਨਾ ਲਾਉਣ ਦਾ ਫ਼ੈਸਲਾ ਵੀ ਲਿਆ ਹੈ।
ਹੜ੍ਹ 'ਚ ਫਸੀ ਮਹਾਲਕਸ਼ਮੀ ਐਕਸਪ੍ਰੈਸ, ਸਾਰੇ ਯਾਤਰੀ ਸੁਰੱਖਿਅਤ ਕੱਢੇ ਬਾਹਰ