ਚੰਡੀਗੜ੍ਹ: ਭਾਰਤ ਸਰਕਾਰ ਨੇ ਉਜਵਲਾ ਯੋਜਨਾ ਤਹਿਤ ਸਾਰੇ ਲਾਭਪਾਤਰੀਆਂ ਨੂੰ ਤਿੰਨ ਮਹਿਨੇ ਲਈ ਮੁਫ਼ਤ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ। ਲਾਭਪਾਤਰੀਆਂ ਨੂੰ ਇਹ ਸਹੂਲਤ 1 ਅਪ੍ਰੈਲ ਤੋਂ 30 ਜੂਨ ਤੱਕ ਮਿਲੇਗੀ।
ਉਜਵਲਾ ਯੋਜਨਾ ਤਹਿਤ 3 ਮਹੀਨੇ ਮੁਫ਼ਤ ਮਿਲੇਗਾ ਗੈਸ ਸਿਲੰਡਰ - ਉਜਵਲਾ ਯੋਜਨਾ
ਉਜਵਲਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਤਿੰਨ ਮਹਿਨੇ ਲਈ ਮੁਫ਼ਤ ਗੈਸ ਸਿਲੰਡਰ ਮਿਲੇਗਾ, ਇਹ ਸਹੂਲਤ 1 ਅਪ੍ਰੈਲ ਤੋਂ 30 ਜੂਨ ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ।
ਫ਼ੋਟੋ।
ਉਜਵਲਾ ਲਾਭਪਤਰੀਆਂ ਦੇ ਲਿੰਕ ਕੀਤੇ ਗਏ ਬੈਂਕ ਖਾਤਿਆਂ ਵਿੱਚ ਅਗਾਊਂ ਤੌਰ ਉੱਤੇ ਮੁਫ਼ਤ ਐਲਪੀਜੀ ਗੈਸ ਖਰੀਦਣ ਲਈ ਅਪ੍ਰੈਲ ਲਈ ਰੀਫਿਲ ਲਾਗਤ ਦਾ ਸਾਰਾ ਆਰਐਸਪੀ ਅਗਾਊਂ ਤੌਰ ਉੱਤੇ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇੱਕ ਲਾਭਪਾਤਰੀ ਹਰ ਮਹੀਨੇ ਇੱਕ ਸਿਲੰਡਰ ਪ੍ਰਾਪਤ ਕਰ ਸਕਦਾ ਹੈ। ਸਿਲੰਡਰ ਮਿਲਣ ਦੇ 15 ਦਿਨ ਬਾਅਦ ਹੀ ਅਗਲੀ ਰੀਫਿਲ ਬੁਕਿੰਗ ਕੀਤੀ ਜਾ ਸਕੇਗੀ।