ਨਵੀਂ ਦਿੱਲੀ : ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨਿਚਰਵਾਰ ਨੂੰ ਸਰਕਾਰੀ ਬੈਂਕਾਂ ਦੇ ਵਿੱਤੀ ਹਾਲਾਤਾਂ ਅਤੇ ਕਾਰੋਬਾਰ ਵਿੱਚ ਵਾਧੇ ਨੂੰ ਲੈ ਕੇ ਬੈਂਕਾਂ ਦੇ ਪ੍ਰਬੰਧਕ ਡਾਇਰਕੈਟਰਾਂ ਅਤੇ ਮੁੱਖ ਕਾਰਜ਼ਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ।
ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦਾ ਮੁੱਖ ਮੁੱਦਾ ਬੈਂਕਾਂ ਦੀ ਮੰਗ ਅਤੇ ਖ਼ਪਤ ਵਿੱਚ ਭੂਮਿਕਾ ਬਾਰੇ ਚਰਚਾ ਸੀ।
ਜਾਣਕਾਰੀ ਮੁਤਾਬਕ ਕੇਂਦਰੀ ਵਿੱਤ ਮੰਤਰੀ ਨੀਰਮਲਾ ਸੀਤਾਰਮਣ ਮੋਦੀ 2.0 ਦਾ ਆਪਣਾ ਦੂਸਰਾ ਬਜ਼ਟ 1 ਫ਼ਰਵਰੀ 2020 ਨੂੰ ਪੇਸ਼ ਕਰ ਸਕਦੇ ਹਨ। ਸੀਤਾਰਮਣ ਨੇ ਬੈਂਕਾਂ ਦੇ ਸੀਈਓ ਨਾਲ ਮੀਟਿੰਗ ਕਰਨ ਤੋਂ ਬਾਅਦ ਦੱਸਿਆ ਕਿ ਜਿਹੜੇ ਭੁਗਤਾਨ ਦੇ ਤਰੀਕਿਆਂ ਬਾਰੇ 1 ਜਨਵਰੀ, 2020 ਤੋਂ ਬਾਅਦ ਦੱਸਿਆ ਜਾਵੇਗਾ ਉਨ੍ਹਾਂ ਉੱਤੇ ਮਰਚੈਂਟ ਡਿਸਕਾਊਂਟ ਰੇਟ (MDR) ਅਧੀਨ ਕੋਈ ਵੀ ਫ਼ੀਸ ਨਹੀਂ ਲੱਗੇਗੀ।