ਪੰਜਾਬ

punjab

ETV Bharat / business

ਡਬਲਿਊਈਐੱਫ ਨੇ ਸਮਾਰਟ ਸਿਟੀ ਦੀ ਰੂਪ ਰੇਖਾ ਬਨਾਉਣ ਲਈ ਭਾਰਤ ਦੇ ਚਾਰ ਸ਼ਹਿਰਾਂ ਨੂੰ ਚੁਣਿਆ - ਡਬਲਿਊਈਐੱਫ

ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ) ਨੇ ਮੰਗਲਵਾਰ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19 ਦੇ ਕਾਰਣ ਸ਼ਹਿਰਾਂ ’ਚ ਤੇਜ਼ੀ ਨਾਲ ਨਵੀਂ ਤਕਨਾਲੌਜੀ ਵਰਤੀ ਜਾ ਰਹੀ ਹੈ ਅਤੇ ਸਰਕਾਰਾਂ ਸੀਮਤ ਸਾਧਨਾਂ ਸਹਾਰੇ ਮਹਾਂਮਾਰੀ ਦੇ ਵੱਧਦੇ ਖ਼ਤਰੇ ਦਾ ਸਾਹਮਣਾ ਕਰ ਰਹੀਆਂ ਹਨ।

ਤਸਵੀਰ
ਤਸਵੀਰ

By

Published : Nov 18, 2020, 6:28 PM IST

ਨਵੀਂ ਦਿੱਲੀ: ਬੈਂਗਲੂਰੁ, ਫਰੀਦਾਬਾਦ, ਇੰਦੌਰ ਅਤੇ ਹੈਦਰਾਬਾਦ ਸੰਸਾਰ ਦੇ ਉਨ੍ਹਾਂ 36 ਸ਼ਹਿਰਾਂ ਦੀ ਸੂਚੀ ’ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ 'ਜੀ20 ਗਲੋਬਲ ਸਮਾਰਟ ਸਿਟੀ ਅਲਾਇੰਸ' ਨੀਤੀ ਦੇ ਤਹਿਤ ਨਵੀਂ ਤਕਨੀਕ ਅਤੇ ਸੁਰੱਖਿਅਤ ਤਰੀਕੇ ਦੀ ਰੂਪਰੇਖਾ ਬਨਾਉਣ ਲਈ ਸਹਿਮਤੀ ਦਿੱਤੀ ਹੈ।

ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ) ਨੇ ਮੰਗਲਵਾਰ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19 ਦੇ ਕਾਰਣ ਸ਼ਹਿਰਾਂ ’ਚ ਤੇਜ਼ੀ ਨਾਲ ਨਵੀਂ ਤਕਨਾਲੌਜੀ ਵਰਤੀ ਜਾ ਰਹੀ ਹੈ ਅਤੇ ਸਰਕਾਰਾਂ ਸੀਮਤ ਸਾਧਨਾਂ ਦੇ ਨਾਲ ਮਹਾਂਮਾਰੀ ਦੇ ਵੱਧਦੇ ਖ਼ਤਰੇ ਦਾ ਸਾਹਮਣਾ ਕਰ ਰਹੀਆਂ ਹਨ।

ਪ੍ਰੈਸ ਨੋਟ ’ਚ ਦੱਸਿਆ ਗਿਆ ਹੈ ਕਿ 6 ਮਹਾਂਦੀਪਾਂ ਦੇ 22 ਦੇਸ਼ਾਂ ਦੇ 36 ਸ਼ਹਿਰਾਂ ਨੂੰ 'G20 ਗਲੋਬਲ ਸਮਾਰਟ ਸਿਟੀ ਅਲਾਇੰਸ' ਦੁਆਰਾ ਵਿਕਸਿਤ ਕੀਤੀ ਜਾ ਰਹੀ ਨਵੀਂ ਵਿਸ਼ਵ ਨੀਤੀ ਦੀ ਰੂਪਰੇਖਾ ਬਨਾਉਣ ਲਈ ਚੁਣਿਆ ਹੈ।

ਬੈਂਗਲੂਰੁ, ਫਰੀਦਾਬਾਦ, ਇੰਦੌਰ ਅਤੇ ਹੈਦਰਾਬਾਦ ਦੇ ਇਲਾਵਾ ਲੰਡਨ, ਮਾਸਕੋ, ਟੋਰਾਂਟੋ ਬ੍ਰਾਸੀਲਿਆ, ਦੁਬਈ ਅਤੇ ਮੈਲਬੋਰਨ ਸ਼ਹਿਰਾਂ ਨੂੰ ਵੀ ਇਸ ਲਈ ਚੁਣਿਆ ਗਿਆ ਹੈ।

ABOUT THE AUTHOR

...view details