ਪੰਜਾਬ

punjab

ETV Bharat / business

ਕੇਂਦਰੀ ਵਿੱਤ ਮੰਤਰੀ ਨੇ 'ਆਤਮ-ਨਿਰਭਰ' ਬਾਰੇ ਬੈਂਕਾਂ ਦੇ ਮੁਖੀਆਂ ਨਾਲ ਕੀਤੀ ਬੈਠਕ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਅਤੇ ਕੋਵਿਡ-19 ਵੱਲੋਂ ਅਰਥ-ਵਿਵਸਥਾ ਨੂੰ ਲੱਗੀ ਢਾਹ ਵਾਸਤੇ ਮੈਗਾ 'ਆਤਮ-ਨਿਰਭਰ' ਰਾਹਤ ਪੈਕੇਜ ਨੂੰ ਲਾਗੂ ਕਰਨ ਲਈ ਕਿਹਾ ਹੈ।

ਕੇਂਦਰੀ ਵਿੱਤ ਮੰਤਰੀ ਨੇ 'ਆਤਮ-ਨਿਰਭਰ' ਬਾਰੇ ਬੈਂਕਾਂ ਦੀ ਮੁਖੀਆਂ ਨਾਲ ਕੀਤੀ ਬੈਠਕ
ਕੇਂਦਰੀ ਵਿੱਤ ਮੰਤਰੀ ਨੇ 'ਆਤਮ-ਨਿਰਭਰ' ਬਾਰੇ ਬੈਂਕਾਂ ਦੀ ਮੁਖੀਆਂ ਨਾਲ ਕੀਤੀ ਬੈਠਕ

By

Published : May 22, 2020, 11:09 PM IST

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਸਾਰੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੇ ਕੋਵਿਡ-19 ਕਰ ਕੇ ਅਰਥ-ਵਿਵਸਥਾ ਨੂੰ ਰਾਹਤ ਦੇਣ ਦੇ ਲਈ ਮੈਗਾ 'ਆਤਮ-ਨਿਰਭਰ' ਰਾਹਤ ਪੈਕੇਜ ਨੂੰ ਲਾਗੂ ਕਰਨ ਦੇ ਲਈ ਵੀ ਕਿਹਾ ਹੈ।

ਸਰਕਾਰ ਵੱਲੋਂ 21 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਅਤੇ ਰਿਜ਼ਰਵ ਬੈਂਕ ਵੱਲੋਂ ਤਾਜ਼ੇ ਬਦਲਾਅ, ਜਿਸ ਵਿੱਚ ਵਿਆਜ਼ ਦਰ ਵਿੱਚ ਕਟੌਤੀ ਸ਼ਾਮਲ ਹੈ, ਤੋਂ ਬਾਅਦ ਵੀਡੀਓ ਕਾਨਫ਼ਰੰਸ ਰਾਹੀਂ ਇਹ ਮੀਟਿੰਗ ਹੋਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਕੋਵਿਡ-19 ਸੰਕਟ ਦੇ ਤਹਿਤ ਅਰਥ-ਵਿਵਸਥਾ ਨੂੰ ਅੱਗੇ ਵਧਾਉਣ ਦੇ ਲਈ 'ਆਤਮ-ਨਿਰਭਰ ਭਾਰਤ ਅਭਿਆਨ' ਪੈਕੇਜ ਦੇ ਰੂਪ ਵਿੱਚ ਕਈ ਯੋਜਨਾਵਾਂ ਨੂੰ ਆਪਣੀ ਮਨਜ਼ੂਰੀ ਦਿੱਤੀ।

ਵਿੱਤੀ ਮੰਤਰੀ ਵੱਲੋਂ ਆਤਮ-ਨਿਰਭਰ ਭਾਰਤ ਦੇ ਤਹਿਤ ਕੀਤੇ ਗਏ ਐਲਾਨਾਂ ਨੂੰ ਲਾਗੂ ਕਰਨ ਦੇ ਲਈ ਸਾਰੇ ਬੈਂਕਾਂ ਦੇ ਮੁਖੀਆਂ ਨਾਲ ਇਹ ਬੈਠਕ ਕੀਤੀ ਗਈ। ਸਾਰਿਆਂ ਨੇ MSME ਅਤੇ ਹੋਰ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਜਲਦੀ ਪੂਰਾ ਕਰਨ ਦੀ ਲੋੜ ਉੱਤੇ ਗਠਬੰਧਨ ਕੀਤਾ। ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਸ ਨੂੰ ਜਲਦ ਤੋਂ ਲਾਗੂ ਕੀਤਾ ਜਾਵੇਗਾ।

ਇੰਡੀਅਨ ਬੈਂਕ ਦੇ ਡਾਇਰੈਕਟਰ ਮੈਨੇਜਰ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਵਿੱਤ ਮੰਤਰੀ ਨੇ MSME ਨੂੰ ਜਲਦ ਵਾਧੂ ਲੋਨ ਦਿੱਤੇ ਜਾਣ, ਇਸ ਪ੍ਰਕਿਰਿਆ, ਫਾਰਮੈਟ ਅਤੇ ਦਸਤਾਵੇਜੀ ਕਾਰਵਾਈ ਸੌਖੀ ਕੀਤੀ ਜਾਵੇ।

ABOUT THE AUTHOR

...view details