ਪੰਜਾਬ

punjab

ETV Bharat / business

ਵਿੱਤ ਮੰਤਰਾਲੇ ਨੇ ਕੋਵਿਡ-19 ਦੌਰਾਨ ਨੌਕਰੀ ਗੁਆਉਣ ਵਾਲੇ ਲੋਕਾਂ ਦਾ ਮੰਗਿਆ ਡਾਟਾ

ਨੌਕਰੀ ਗੁਆਉਣ ਅਤੇ ਤਨਖ਼ਾਹ ਵਿੱਚ ਕਟੌਤੀ ਨੂੰ ਲੈ ਕੇ ਵਿੱਤ ਮੰਤਰਾਲੇ ਹੁਣ ਲੇਬਰ ਮੰਤਰਾਲੇ ਦੇ ਨਾਲ ਜੁੜ ਗਿਆ ਹੈ। ਵਿੱਤ ਮੰਤਰਾਲੇ ਨੇ ਕੋਵਿਡ-19 ਦੌਰਾਨ ਨੌਕਰੀ ਗੁਆਉਣ ਵਾਲੇ ਲੋਕਾਂ ਦਾ ਡਾਟਾ ਇਕੱਠਾ ਕਰਨ ਨੂੰ ਕਿਹਾ ਹੈ।

ਵਿੱਤ ਮੰਤਰਾਲੇ ਨੇ ਕੋਵਿਡ-19 ਦੌਰਾਨ ਨੌਕਰੀ ਗੁਆਉਣ ਵਾਲੇ ਲੋਕਾਂ ਦਾ ਮੰਗਿਆ ਡਾਟਾ
ਵਿੱਤ ਮੰਤਰਾਲੇ ਨੇ ਕੋਵਿਡ-19 ਦੌਰਾਨ ਨੌਕਰੀ ਗੁਆਉਣ ਵਾਲੇ ਲੋਕਾਂ ਦਾ ਮੰਗਿਆ ਡਾਟਾ

By

Published : May 29, 2020, 4:59 PM IST

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰਾਲੇ ਨੇ ਕੋਵਿਡ-19 ਦੌਰਾਨ ਆਪਣੀ ਨੌਕਰੀ ਗੁਆਉਣ ਵਾਲੇ ਲੋਕਾਂ ਦਾ ਡਾਟਾ ਇਕੱਠਾ ਕਰਨ ਨੂੰ ਕਿਹਾ ਹੈ। ਵਿੱਤ ਮੰਤਰਾਲਾ ਹੁਣ, ਕੋਵਿਡ-19 ਦੌਰਾਨ ਜਿਹੜੇ ਲੋਕਾਂ ਦੀ ਨੌਕਰੀ ਗਈ ਹੈ, ਉਨ੍ਹਾਂ ਦਾ ਵੇਰਵਾ ਜਾਣਨ ਦੇ ਲਈ ਲੇਬਰ ਮੰਤਰਾਲੇ ਦੇ ਨਾਲ ਜੁੜ ਗਿਆ ਹੈ।

ਇਸ ਤੋਂ ਇਲਾਵਾ ਵਿੱਤ ਮੰਤਰਾਲਾ ਜਨਤਕ ਖੇਤਰ ਦੇ ਬੈਂਕਾਂ ਵੱਲੋਂ ਦਿੱਤੀ ਗਈ ਮੰਨਜ਼ੂਰੀ ਅਤੇ ਕਰਜ਼ ਦੀ ਵੰਡ ਦੇ ਵਿਚਕਾਰਲੇ ਅੰਤਰ ਨੂੰ ਦੇਖ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਵੀਕਾਰ ਕੀਤੇ ਗਏ ਕਰਜ਼ਿਆਂ ਦੀ ਵੰਡ ਨਹੀਂ ਹੋ ਰਹੀ ਹੈ ਅਤੇ ਮੰਤਰਾਲਾ ਇਸ ਅੰਤਰ ਨੂੰ ਸੁਲਝਾਉਣ ਵਿੱਚ ਲੱਗਾ ਹੋਇਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਉਧਾਰ ਉੱਤੇ ਲਾਗਤ ਨੂੰ ਘੱਟ ਕਰਨ ਵੱਲ ਧਿਆਨ ਦੇਣ ਦਾ ਹੈ। ਵਿੱਤ ਮੰਤਰਾਲੇ ਦੇ ਸੂਤਰਾਂ ਨੇ ਅੱਗੇ ਕਿਹਾ ਕਿ ਵਿਦੇਸ਼ੀ ਪੋਰਟਫੋਲਿਓ ਨਿਵੇਸ਼ ਰਾਹੀਂ ਚੀਨ ਉੱਤੇ ਰੋਕ ਲਾਉਣ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਅਪੀਲ ਨਹੀਂ ਹੈ।

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ 25 ਮਾਰਚ ਤੋਂ ਲੌਕਡਾਊਨ ਕੀਤਾ ਗਿਆ ਸੀ, ਜਿਸ ਦਾ ਕਿ ਚੌਥਾ ਫੇਜ਼ ਜਾਰੀ ਹੈ ਜੋ ਕਿ 31 ਮਈ ਤੱਕ ਚੱਲੇਗਾ।

ABOUT THE AUTHOR

...view details