ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਨਤਕ ਖੇਤਰ (ਪੀਐੱਸਯੂ) ਦੇ ਬੈਂਕਾਂ ਦੇ ਮੁਖੀਆਂ ਅਤੇ ਨਿੱਜੀ ਖੇਤਰ ਦੇ ਮੁੱਖ ਬੈਂਕਾਂ ਦੇ ਮੁਖੀਆਂ ਦੇ ਨਾਲ 5 ਅਗਸਤ ਨੂੰ ਵੱਖ-ਵੱਖ ਖੇਤਰਾਂ ਦੀ ਕ੍ਰੈਡਿਟ ਤਰੱਕੀ (ਕਰਜ਼ ਉਛਾਲ) ਦੀ ਸਮੀਖਿਆ ਲਈ ਮੀਟਿੰਗ ਕਰੇਗੀ, ਜਿਸ ਵਿੱਚ ਐੱਮਐੱਸਐੱਮਈਜ਼, ਆਟੋ, ਐੱਨਬੀਐੱਫ਼ਸੀਜ਼ ਅਤੇ ਐੱਚਐੱਫ਼ਸੀਜ਼ ਖੇਤਰ ਸ਼ਾਮਲ ਹਨ। ਇਸ ਨਾਲ ਜੀਡੀਪੀ (ਸਕਲ ਘਰੇਲੂ ਉਤਪਾਤ) ਦੀ ਰਫ਼ਤਾਰ ਨੂੰ ਵਧਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।
ਸ਼ੁੱਕਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਵਿੱਤ ਮੰਤਰੀ ਅਗਲੇ ਹਫਤੇ ਵੱਖ-ਵੱਖ ਹਿੱਸੇਦਾਰਾਂ ਨਾਲ ਐਮਐਸਐਮਈ ਸੈਕਟਰ ਦੀ ਯੂਕੇ ਸਿਨਹਾ ਕਮੇਟੀ ਦੀ ਰਿਪੋਰਟ ‘ਤੇ ਕਾਰਵਾਈ ਲਈ ਅੰਤਮ ਫੈਸਲੇ ਅਤੇ ਸਮਾਂ-ਰੇਖਾ ਨਾਲ ਮਿਲਣਗੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਵੱਲੋਂ ਦਿੱਤੀਆਂ ਗਈਆਂ ਸਿਫ਼ਾਰਸ਼ਾਂ ਵਿੱਚ ਅੰਤਰ-ਮੰਤਰਾਲੇ ਦਾ ਤਾਲਮੇਲ ਸ਼ਾਮਲ ਹੈ। ਵਿੱਤ ਮੰਤਰਾਲੇ ਅਗਲੇ ਹਫਤੇ ਮਿਲ ਕੇ ਮਾਲ ਅਤੇ ਖਰਚਿਆਂ ਦੇ ਵਿਭਾਗਾਂ, ਐਮਐਸਐਮਈ ਮੰਤਰਾਲੇ ਅਤੇ ਆਈਟੀ, ਪੇਂਡੂ ਵਿਕਾਸ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਅਤੇ ਵਣਜ ਮੰਤਰਾਲੇ ਦੇ ਨਾਲ-ਨਾਲ ਦੂਰ ਸੰਚਾਰ ਮੰਤਰਾਲੇ ਨੂੰ ਵੀ ਸਮਾਂ-ਸੀਮਾ ਤਹਿ ਕਰਨ ਅਤੇ ਕਾਰਵਾਈ ਕਰਨ ਲਈ ਮਿਲੇਗਾ।