ਨਵੀਂ ਦਿੱਲੀ : ਵਿਦੇਸ਼ੀ ਨਿਵੇਸ਼ਕਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਬਜਟ ਵਿੱਚ ਵਿਦੇਸ਼ੀ ਪੋਰਟਫ਼ੋਲਿਓ ਨਿਵੇਸ਼ਕਾਂ ਉੱਤੇ ਵਧੇ ਹੋਏ ਸਰਚਾਰਜ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਇਕੁਅਟੀ ਸ਼ੇਅਰਾਂ ਦੇ ਤਬਾਦਲੇ ਨਾਲ ਹੋਣ ਵਾਲੇ ਲੰਮੇ ਅਤੇ ਛੋਟੇ ਸਮੇਂ ਦੇ ਕੈਪਿਟਲ ਵਾਧੇ ਉੱਤੇ ਸਰਚਾਰਜ ਵਾਪਸ ਲੈ ਲਿਆ ਹੈ ਜਿਸ ਨਾਲ ਕਿ ਬਜਟ ਦੀ ਸਥਿਤੀ ਵਾਪਸ ਵਧੀਆ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਤਰਲਤਾ ਦੀ ਘਾਟ ਨਾਲ ਜੂਝ ਰਹੇ ਐੱਮਐੱਸਐੱਮਈ ਖੇਤਰ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ, ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਸਾਰੇ ਰੁੱਕੇ ਹੋਏ ਜੀਐੱਸਟੀ ਰਿਫ਼ੰਡ ਦਾ ਭੁਗਤਾਨ 30 ਦਿਨਾਂ ਦੇ ਅੰਦਰ-ਅੰਦਰ ਕੀਤਾ ਜਾਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਪਬਲਿਕ ਸੈਕਟਰ ਦੇ ਬੈਂਕਾਂ ਵਿੱਚ 70,000 ਕਰੋੜ ਰੁਪਏ ਦੀ ਪੂੰਜੀ ਦੇਣ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਉਧਾਰ ਨੂੰ ਹੋਰ ਪ੍ਰਫ਼ੁਲਿਤ ਕਰਨਾ ਅਤੇ ਤਰਲਤਾ ਦੀ ਸਥਿਤੀ ਵਿੱਚ ਸੁਧਾਰ ਕਰਨਾ ਹੈ।
ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਇਸ ਨਾਲ 5 ਲੱਖ ਕਰੋੜ ਰੁਪਏ ਦੀ ਵਿੱਤੀ ਵਿਵਸਥਾ ਵਿੱਚ ਵਾਧੂ ਉਧਾਰ ਅਤੇ ਤਰਲਤਾ ਪੈਦਾ ਹੋਣ ਦੀ ਉਮੀਦ ਹੈ।