ਪੰਜਾਬ

punjab

ETV Bharat / business

ਜਾਣੋ, ਕੀ ਹੈ ਸਾਈਬਰ ਅਪਰਾਧੀਆਂ ਦੀ ਪਹਿਲੀ ਪਸੰਦ "ਈ-ਮੇਲ ਫਾਰਵਰਡ"

ਜੇਕਰ ਤੁਸੀਂ ਵੀ ਕਾਰਪੋਰੇਟ ਸੈਕਟਰ ਦਾ ਹਿੱਸਾ ਹੋ ਅਤੇ ਆਪਣੀ ਕੰਪਨੀ ਦੇ ਲਈ ਮਹੱਤਵਪੂਰਣ, ਚਾਲਾਨ ਜਾਂ ਬਿੱਲ ਭੇਜਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਲਾਭਦਾਇਕ ਹੈ। ਦਰਅਸਲ, ਸਾਈਬਰ ਹੈਕਰਸ ਹੁਣ ਕਾਰਪੋਰੇਟ ਨੂੰ ਨਿਸ਼ਾਨਾ ਬਣਾਉਣ ਲਈ ਈ-ਮੇਲ ਫਾਰਵਰਡ ਦਾ ਇਸਤੇਮਾਲ ਕਰ ਰਹੇ ਹਨ। ਜਾਣੋ ਕੀ ਹੈ "ਈ-ਮੇਲ ਫਾਰਵਰਡ"

ਫ਼ੋਟੋ।
ਫ਼ੋਟੋ।

By

Published : Jun 28, 2020, 12:52 PM IST

Updated : Jun 29, 2020, 9:44 AM IST

ਹੈਦਰਾਬਾਦ : ਜੇਕਰ ਤੁਸੀਂ ਵੀ ਕਾਰਪੋਰੇਟ ਸੈਕਟਰ ਦਾ ਹਿੱਸਾ ਹੋ ਅਤੇ ਆਪਣੀ ਕੰਪਨੀ ਦੇ ਲਈ ਮਹੱਤਵਪੂਰਣ, ਚਾਲਾਨ ਜਾਂ ਬਿੱਲ ਭੇਜਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਲਾਭਦਾਇਕ ਹੈ। ਦਰਅਸਲ, ਸਾਈਬਰ ਹੈਕਰਸ ਹੁਣ ਕਾਰਪੋਰੇਟ ਨੂੰ ਨਿਸ਼ਾਨਾ ਬਣਾਉਣ ਲਈ ਈ-ਮੇਲ ਫਾਰਵਰਡ ਦਾ ਇਸਤੇਮਾਲ ਕਰ ਰਹੇ ਹਨ।

ਹਾਲ ਹੀ ਵਿੱਚ ਇੱਕ ਹੈਕਰ ਨੇ ਇੱਕ ਨਾਮੀ ਕੰਪਨੀ ਦੇ ਈਮੇਲ ਅਕਾਉਂਟ ਨੂੰ ਫਾਰਵਰਡ ਰਾਹੀਂ ਹੈਕ ਕਰ ਲਿਆ। ਇਸ ਤੋਂ ਬਾਅਦ ਉਸ ਨੇ ਬੈਂਕ ਖਾਤੇ ਦੀ ਜਾਣਕਾਰੀ ਦੇ ਨਾਲ ਇੱਕ ਵਿਦੇਸ਼ੀ ਗਾਹਕ ਨੂੰ 38 ਲੱਖ ਰੁਪਏ ਦਾ ਬਿੱਲ ਭੇਜ ਦਿੱਤਾ।

ਜਲਦ ਹੀ ਕੰਪਨੀ ਦੇ ਮੇਲ 'ਤੇ ਹੈਕਰ ਨੇ ਗਾਹਕ ਨੂੰ ਇੱਕ ਹੋਰ ਮੇਲ ਦੇ ਵਿੱਚ ਬਿੱਲ ਭੇਜਿਆ। ਨਵੀਂ ਭੇਜੀ ਗਈ ਮੇਲ 'ਚ ਹੈਕਰ ਨੇ ਆਪਣਾ ਬੈਂਕ ਖਾਤਾ ਜੋੜ ਦਿੱਤਾ ਤੇ ਗਾਹਕ ਤੋਂ ਕੰਪਨੀ ਦੇ ਖਾਤੇ ਦੀ ਬਜਾਏ ਦੂਜੇ ਚਾਲਾਨ 'ਚ ਭੇਜੇ ਗਏ ਬੈਂਕ ਖਾਤੇ ਵਿੱਚ ਭੁਗਤਾਨ ਕਰਨ ਲਈ ਕਿਹਾ।

ਸਾਈਬਰ ਅਪਰਾਧੀਆਂ ਦੀ ਪਹਿਲੀ ਪਸੰਦ "ਈ-ਮੇਲ ਫਾਰਵਾਰਡਰ"

ਹਾਲਾਂਕਿ, ਗਾਹਕ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਹੈਕਰਸ ਵੱਲੋਂ ਭੇਜੇ ਗਏ ਬੈਂਕ ਖਾਤੇ ਵਿੱਚ ਭੁਗਤਾਨ ਕਰਨ ਤੋਂ ਪਹਿਲਾਂ ਬਿੱਲ ਤੇ ਬੈਂਕ ਖਾਤੇ ਬਾਰੇ ਪੁੱਛਗਿੱਛ ਕੀਤੀ। ਗਾਹਕ ਵੱਲੋਂ ਸਹੀ ਸਮੇਂ 'ਤੇ ਚੁੱਕੇ ਗਏ ਇਸ ਸਹੀ ਕਦਮ ਨੇ ਕੰਪਨੀ ਨੂੰ ਇਹ ਜਾਣਕਾਰੀ ਹਾਸਲ ਕਰਨ 'ਚ ਮਦਦ ਮਿਲੀ ਕਿ ਉਨ੍ਹਾਂ ਦਾ ਅਕਾਉਂਟ ਹੈਕ ਕੀਤਾ ਗਿਆ ਸੀ।

ਈ-ਮੇਲ ਫਾਰਵਰਡਿੰਗ ਨੂੰ ਲੈ ਕੇ ਸਾਈਬਰ ਸੁਰੱਖਿਆ ਮਾਹਰ ਸਚਿਨ ਸ਼ਰਮਾ ਨੇ ਕਿਹਾ ਕਿ ਕਾਰਪੋਰੇਟ ਦੀ ਸਾਰੀ ਹਾਈ ਕੰਪਨੀਆਂ ਨੂੰ ਸਾਈਬਰ ਹੈਕਰਸ ਦੀ ਇਨ੍ਹਾਂ ਜਾਲਸਾਜੀ 'ਚ ਫਸਣ ਤੋਂ ਬਚਾਅ ਲਈ ਈਮੇਲ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੰਪਿਊਟਰ ਸਿਸਟਮ ਤੋਂ ਐਂਟੀਵਾਇਰਸ ਨੂੰ ਐਨੇਬਲ ਰੱਖਣਾ ਚਾਹੀਦਾ ਹੈ। ਕੰਪਨੀਆਂ ਨੂੰ ਕੰਪਿਊਟਰ 'ਤੇ ਪਾਯਰੇਟਿਡ ਐਂਟੀਵਾਈਰਸ ਨੂੰ ਹੱਟਾ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਾਈਬਰ ਹਮਲੇ ਉਨ੍ਹਾਂ ਨੂੰ ਕਮਜ਼ੋਰ ਕਰ ਰਹੇ ਹਨ, ਇਸ ਲਈ ਕੰਪਨੀਆਂ ਨੂੰ ਸਾਈਬਰ ਹਮਲਿਆਂ ਪ੍ਰਤੀ ਸੰਵੇਦਨਸ਼ੀਲ ਰਹਿਣਾ ਚਾਹੀਦਾ ਹੈ।

Last Updated : Jun 29, 2020, 9:44 AM IST

ABOUT THE AUTHOR

...view details