ਨਵੀਂ ਦਿੱਲੀ : ਭਾਰਤ ਦੀ ਮੁਖ ਆਨਲਾਈਨ ਟ੍ਰੈਵਲ ਏਜੰਸੀ ਚੋਂ ਇੱਕ ਈਜ਼ ਮਾਈ ਟ੍ਰਿਪ (ease my trip) ਨੇ ਕੋਵਿਡ ਵੈਕਸੀਨ ਲਾਉਣ ਵਾਲੇ ਗਾਹਕਾਂ ਲਈ ਵਿਸ਼ੇਸ ਯਾਤਰਾ ਛੋਟ ਦੇ ਕੇ ਟ੍ਰੈਵਲ ਇੰਡਸਟਰੀ ਨੂੰ ਵਾਪਸ ਟ੍ਰੈਕ 'ਤੇ ਲਿਆਉਣ ਦੀ ਕੋਸ਼ਿਸ਼ ਲਈ ਤਿਆਰ ਹੈ।
ਈਜ਼ ਮਾਈ ਟ੍ਰਿਪ (ease my trip) ਦੀ ਵੈੱਬਸਾਈਟ, ਮੋਬਾਈਲ ਸਾਈਟ, ਐਂਡਰਾਇਡ ਅਤੇ ਆਈਓਐਸ ਐਪਸ ਰਾਹੀਂ ਬਣੀਆਂ ਉਡਾਣਾਂ, ਹੋਟਲ ਤੇ ਬੱਸ ਬੁਕਿੰਗ 'ਤੇ ਨਵੇਂ ਅਤੇ ਮੌਜੂਦਾ ਗਾਹਕਾਂ ਨੂੰ ਯਾਤਰਾ ਛੋਟ ਦੀ ਪੇਸ਼ਕਸ਼ ਕੀਤੀ ਜਾਵੇਗੀ।
ਕੰਪਨੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਯਾਤਰਾ ਬੁਕਿੰਗ 'ਤੇ ਇਹ ਆਫਰ 30 ਜੂਨ 2021 ਤੱਕ ਲਈ ਹੋਵੇਗਾ।
ਨਵੇਂ ਆਫਰ ਦੇ ਬਾਰੇ ਈਜ਼ ਮਾਈ ਟ੍ਰਿਪ ਦੇ ਸੀਈਓ ਤੇ ਸਹਿ ਸੰਸਥਾਪਕ ਨਿਸ਼ਾਂਤ ਪੱਟੀ ਨੇ ਕਿਹਾ, "ਜਿਵੇਂ ਕਿ ਅਸੀਂ ਉਦਯੋਗ ਵਿੱਚ ਆਪਣੀ 13ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਅਸੀਂ ਯਾਤਰਾ ਤੇ ਸੈਰ ਸਪਾਟਾ ਉਦਯੋਗ ਨੂੰ ਸੁਰੱਖਿਅਤ ਤੇ ਮਜਬੂਤੀ ਨਾਲ ਸਮਰਥਨ ਕਰਨ ਲਈ ਵਚਨਬੱਧ ਹਾਂ। ਇਸ ਤੋਂ ਪਹਿਲਾਂ ਤੋਂ ਸਾਡਾ ਟਿਚਾ ਲੋਕਾਂ ਨੂੰ ਆਪਣੀ ਨੌਕਰੀ ਪਾਉਣ ਲਈ ਪ੍ਰੇਰਤ ਕਰਨਾ ਹੈ। ਜਿਸ ਨਾਲ ਉਹ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਮੁੜ ਮੁਲਾਕਾਤ ਕਰ ਸਕਣ ਤੇ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਛੂਟੀਆਂ ਲੈ ਸਕਣ।
"ਅਸੀਂ ਦੇਸ਼ ਵਿੱਚ ਮੌਜੂਦਾ ਸਮੇਂ ਵਿੱਚ ਕੀਤੇ ਜਾ ਰਹੇ ਕੋਰੋਨਾ ਵੈਕਸੀਨੇਸ਼ਨ ਦੀਆਂ ਕੋਸ਼ਿਸ਼ਾਂ ਨੂੰ ਪੂਰਾ ਕਰਨ ਵਿੱਚ ਆਪਣਾ ਰੋਲ ਅਦਾ ਕਰਨ 'ਤੇ ਮਾਣ ਕਰਦੇ ਹਾਂ। ਕਿਉਕਿ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਹੀ ਹਾਲਾਤ ਪਹਿਲਾਂ ਵਾਂਗ ਠੀਕ ਹੋ ਜਾਣ ਤੇ ਯਾਤਰਾ ਦੇ ਖੇਤਰ 'ਚ ਭਾਰੀ ਸੁਧਾਰ ਹੋਵੇਗਾ। "
ਇਹ ਸੁਨਸ਼ਚਿਤ ਕਰਨ ਲਈ ਕਿ ਖ਼ਾਸ ਪਹਿਲ ਤੋਂ ਯਾਤਰਿਆਂ ਦੇ ਵੱਡੇ ਵਰਗ ਨੂੰ ਲਾਭ ਮਿਲੇ, ਕੰਪਨੀ ਨੇ ਇਸ ਆਫਰ ਦਾ ਦਾਅਵਾ ਕਰਨ ਦੇ ਲਈ ਬੁਕਿੰਗ ਦੀ ਘੱਟੋ ਘੱਟ ਰਕਮ ਤੈਅ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : Pakistan Train Accident: 2 ਟ੍ਰੇਨਾਂ ਦੀ ਸਿੱਧੀ ਟੱਕਰ, 30 ਤੋਂ ਵੱਧ ਲੋਕਾਂ ਦੀ ਮੌਤ