ਨਵੀਂ ਦਿੱਲੀ: ਸਰਕਾਰ ਨੇ ਬੁੱਧਵਾਰ ਨੂੰ ਮੁਲਾਂਕਣ ਸਾਲ 2020-21 ਦੌਰਾਨ ਆਮਦਨ ਕਰ ਰਿਟਰਨਾਂ ਭਰਣ ਦੀ ਆਖ਼ਰੀ ਮਿਤੀ ਨੂੰ ਵਧਾ ਕੇ 30 ਨਵੰਬਰ 2020 ਕਰ ਦਿੱਤਾ। ਇਸ ਦੇ ਨਾਲ ਹੀ ਕਰ ਵਿਵਾਦਾਂ ਦੇ ਨਿਪਟਾਰੇ ਦੇ ਲਈ ਲਿਆਂਦੀ ਗਈ ਵਿਵਾਦ ਤੋਂ ਵਿਸ਼ਵਾਸ ਯੋਜਨਾ ਦਾ ਲਾਭ ਵੀ ਬਿਨਾਂ ਕਿਸੇ ਜ਼ਿਆਦਾ ਕਰ ਦੇ 31 ਦਸੰਬਰ 2020 ਤੱਕ ਵਧਾ ਦਿੱਤਾ ਗਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਸੂਬਾ ਵਿੱਤ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਵੱਲੋਂ ਮੰਗਲਵਾਰ ਨੂੰ ਐਲਾਨੇ ਆਰਥਿਕ ਪੈਕੇਜ ਦਾ ਬਿਓਰਾ ਰੱਖਦੇ ਹੋਏ ਸੂਖਮ, ਲਘੂ ਅਤੇ ਮੱਧਮ (ਐੱਮਐੱਸਐੱਮਈ) ਉਦਯੋਗਾਂ ਦੇ ਲਈ ਕਈ ਤਰ੍ਹਾਂ ਦੀਆਂ ਰਾਹਤਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਿਛਲੇ ਵਿੱਤੀ ਸਾਲ ਦੇ ਲਈ ਇਸ ਮੁਲਾਂਕਣ ਸਾਲ ਵਿੱਚ ਭਰੀਆਂ ਜਾਣ ਵਾਲੀਆਂ ਵਿਅਕਤੀਗਤ ਆਮਦਨ ਕਰ ਰਿਟਰਨਾਂ ਅਤੇ ਹੋਰ ਰਿਟਰਨਾਂ ਦੇ ਲਈ ਆਖ਼ਰੀ ਮਿਤੀ 30 ਦਸੰਬਰ, 2020 ਤੱਕ ਵਧਾ ਦਿੱਤੀ ਹੈ।
ਪੁਰਾਣੇ ਲੰਮਕੇ ਹੋਏ ਕਰ ਵਿਵਾਦਾਂ ਦੇ ਨਿਪਟਾਰੇ ਦੇ ਲਈ ਲਿਆਂਦੀ ਗਈ ਵਿਵਾਦ ਤੋਂ ਵਿਸ਼ਵਾਸ ਯੋਜਨਾ ਦਾ ਲਾਭ ਵੀ ਹੁਣ 31 ਦਸੰਬਰ 2020 ਤੱਕ ਉਪਲੱਭਧ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਲੰਮਕੇ ਮਾਮਲਿਆਂ ਦੇ ਨਿਪਟਾਰੇ ਦੀ ਚਾਹ ਰੱਖਣ ਵਾਲੇ ਕਰਦਾਤਾ ਹੁਣ 31 ਦਸੰਬਰ 2020 ਤੱਕ ਅਰਜੀਆਂ ਦੇ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਅਲੱਗ ਤੋਂ ਕਿਸੇ ਤਰ੍ਹਾਂ ਦਾ ਕੋਈ ਫ਼ੀਸ ਨਹੀਂ ਦੇਣੀ ਹੋਵੇਗੀ।