ਪੰਜਾਬ

punjab

ETV Bharat / business

ਡੀਆਰਆਈ ਨੇ ਸੋਨਾ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼, 83 ਕਿੱਲੋ ਸ਼ੁੱਧ ਸੋਨਾ ਕੀਤਾ ਜ਼ਬਤ

ਡੀਆਰਆਈ ਨੇ ਅੱਠ ਯਾਤਰੀਆਂ ਨੂੰ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਦੁਪਹਿਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਾਰੇ ਲੋਕ ਡਿੱਬਰੂਗੜ੍ਹ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਤੋਂ ਦਿੱਲੀ ਪੁੱਜੇ ਸਨ। ਡੀਆਰਆਈ ਨੇ ਇਨ੍ਹਾਂ ਕੋਲੋਂ 504 ਤਸਕਰੀ ਕੀਤੇ ਗਏ ਵਿਦੇਸ਼ੀ ਮੂਲ ਦੀ 83.621 ਕਿਲੋਗ੍ਰਾਮ ਭਾਰ ਵਾਲੀਆਂ ਸੋਨੇ ਦੀਆਂ ਬਾਰਾਂ ਬਰਾਮਦ ਕੀਤੀਆਂ।

ਸੋਨਾ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼
ਸੋਨਾ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼

By

Published : Aug 30, 2020, 10:31 AM IST

ਨਵੀਂ ਦਿੱਲੀ: ਡਾਇਰੈਕਟੋਰੇਟ ਆਫ਼ ਰੈਵੇਨਿ ਇੰਟੈਲੀਜੈਂਸ (ਡੀਆਰਆਈ) ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ 83.6 ਕਿਲੋਗ੍ਰਾਮ ਸੋਨੇ ਦੀਆਂ ਬਾਰਾਂ ਜ਼ਬਤ ਕੀਤੀਆਂ। ਵਿਦੇਸ਼ੀ ਮੂਲ ਦੇ 99.9 ਪ੍ਰਤੀਸ਼ਤ ਸ਼ੁੱਧਤਾ ਵਾਲੀਆਂ ਇਹ ਸੋਨੇ ਦੀਆਂ ਬਾਰਾਂ ਮਿਆਂਮਾਰ ਤੋਂ ਦੇਸ਼ 'ਚ ਤਸਕਰੀ ਕੀਤੀਆਂ ਜਾ ਰਹੀਆਂ ਸਨ। ਤਸਕਰਾਂ ਨੇ ਦੇਸ਼ 'ਚ ਦਾਖਲ ਹੋਣ ਲਈ ਮਨੀਪੁਰ ਦੇ ਮੋਰੇਹ ਵਿਖੇ ਅੰਤਰਰਾਸ਼ਟਰੀ ਜ਼ਮੀਨੀ ਸਰਹੱਦ ਦੀ ਵਰਤੋਂ ਕੀਤੀ।

ਸੂਤਰਾਂ ਦੇ ਮੁਤਾਬਕ, ਡੀਆਰਆਈ ਦੇ ਦਿੱਲੀ ਜ਼ੋਨ ਵੱਲੋਂ ਜ਼ਬਤ ਕੀਤੇ ਗਏ ਸੋਨੇ ਦੀ ਕੌਮਾਂਤਰੀ ਬਾਜ਼ਾਰ 'ਚ ਕੁੱਲ ਕੀਮਤ ਲਗਭਗ 43 ਕਰੋੜ ਰੁਪਏ ਹੈ। ਇਸ ਮਾਮਲੇ ਨਾਲ ਸਬੰਧਤ ਇੱਕ ਵਿਅਕਤੀ ਨੇ ਦੱਸਿਆ, "ਡੀਆਰਆਈ ਨੇ ਅੱਠ ਯਾਤਰੀਆਂ ਨੂੰ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਦੁਪਹਿਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਸਾਰੇ ਲੋਕ ਡਿੱਬਰੂਗੜ੍ਹ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਤੋਂ ਦਿੱਲੀ ਪੁੱਜੇ ਸਨ। ਡੀਆਰਆਈ ਨੇ ਇਨ੍ਹਾਂ ਕੋਲੋਂ 504 ਤਸਕਰੀ ਕੀਤੇ ਗਏ ਵਿਦੇਸ਼ੀ ਮੂਲ ਦੀ 83.621 ਕਿਲੋਗ੍ਰਾਮ ਭਾਰ ਵਾਲੀਆਂ ਸੋਨੇ ਦੀਆਂ ਬਾਰਾਂ ਬਰਾਮਦ ਕੀਤੀਆਂ।"

ਇੱਕ ਸੂਤਰ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਮਹਾਂਨਗਰ ਮੈਜਿਸਟ੍ਰੇਟ ਨੇ ਇਨ੍ਹਾਂ ਦੀ ਨਿਆਇਕ ਹਿਰਾਸਤ ਮੰਜੂਰ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ। ਅਧਿਕਾਰਕ ਸੂਤਰਾਂ ਦੇ ਮੁਤਾਬਕ, ਡਾਇਰੈਕਟੋਰੇਟ ਮਹੀਨਿਆਂ ਤੋਂ ਵਿਕਸਤ ਕੀਤੀ ਗਈ ਖ਼ਾਸ ਖੁਫ਼ੀਆ ਜਾਣਕਾਰੀ ਦੇ ਅਧਾਰ 'ਤੇ ਕੰਮ ਕਰ ਰਿਹਾ ਹੈ।

ਡੀਆਰਆਈ ਦੀ ਦਿੱਲੀ ਜ਼ੋਨਲ ਯੂਨਿਟ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇ 8 ਯਾਤਰੀਆਂ ਨੂੰ ਰੋਕਿਆ। ਸੂਤਰਾਂ ਮੁਤਾਬਕ ਸੋਨਾ ਤਸਕਰਾਂ ਨੇ "ਸੋਨੇ ਦੀਆਂ ਬਾਰਾਂ ਵਿਸ਼ੇਸ਼ ਤੌਰ 'ਤੇ ਸਿਲਾਵਾਏ ਗਏ ਕਪੜਿਆਂ 'ਚ ਲੁਕਾਈਆਂ ਹੋਈਆਂ ਸਨ। ਤਸਕਰੀ ਕਰਨ ਵਾਲੇ ਸੋਨੇ ਦੇ ਵਾਹਕ ਦੇ ਨਕਲੀ ਪਛਾਣ ਪੱਤਰ (ਆਧਾਰ ਕਾਰਡ) 'ਤੇ ਯਾਤਰਾ ਕਰਦੇ ਪਾਏ ਗਏ ਸਨ।"

ਡੀਆਰਆਈ ਦੇ ਸੂਤਰਾਂ ਨੇ ਦੱਸਿਆ ਕਿ ਖੁਫ਼ੀਆ ਸੂਚਨਾਵਾਂ ਦੇ ਮੁਤਾਬਕ ਵਿਦੇਸ਼ੀ ਨਿਸ਼ਾਨ ਲੈ ਕੇ ਜਾਣ ਵਾਲੀਆਂ ਸੋਨੇ ਦੀਆਂ ਬਾਰਾਂ ਮਨੀਪੁਰ ਤੋਂ ਮੋਰੇਹ ਦੇ ਰਸਤੇ ਅੰਤਰ ਰਾਸ਼ਟਰੀ ਬਾਰਡਰ ਰਾਹੀਂ ਮਿਆਂਮਾਰ ਤੋਂ ਭਾਰਤ ਲਿਆਂਦੀਆਂ ਜਾ ਰਹੀਆਂ ਸਨ।

ਅਧਿਕਾਰੀਆਂ ਨੇ ਕਿਹਾ ਕਿ ਗੁਵਾਹਾਟੀ ਤੋਂ ਸੰਚਾਲਤ ਹੋਣ ਵਾਲਾ ਗਿਰੋਹ ਦਿੱਲੀ, ਕੋਲਕਾਤਾ ਤੇ ਮੁੰਬਈ ਸ਼ਹਿਰਾਂ 'ਚ ਕੰਟ੍ਰਾਬੈਂਡ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਵਿੱਚ ਪੀਲੇ ਧਾਤ ਤੇ ਗਹਿਣੀਆਂ ਲਈ ਬਾਜ਼ਾਰ 'ਚ ਉਪਲੱਬਧ ਹੈ।

ਡੀਆਰਆਈ ਦੇ ਮੁਤਾਬਕ, ਤਸਕਰੀ ਕਰਨ ਵਾਲਿਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗਰੀਬ ਤੇ ਲੋੜਵੰਦ ਲੋਕਾਂ ਨੂੰ ਇਸ ਗਿਰੋਹ 'ਚ ਸ਼ਾਮਲ ਕੀਤਾ ਹੈ। ਗਿਰੋਹ ਨੇ ਲੋਕਾਂ ਨੂੰ ਅਸਾਨੀ ਨਾਲ ਤੇ ਪੈਸੇ ਕਮਾਉਣ ਦਾ ਲਾਲਚ ਦੇ ਇਸ ਦਾ ਹਿੱਸਾ ਬਣਾ ਲਿਆ ਹੈ।

ਤਸਕਰ ਸਥਾਨਕ ਤੌਰ 'ਤੇ ਤਸਕਰੀ ਕੀਤੇ ਸੋਨੇ ਨੂੰ ਟ੍ਰਾਂਸਪੋਰਟ ਕਰਨ ਲਈ ਹਵਾਈ, ਜ਼ਮੀਨੀ ਅਤੇ ਰੇਲ ਮਾਰਗਾਂ ਦੀ ਵਰਤੋਂ ਕਰਦੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ 8 ਮੁਲਜ਼ਮਾਂ ਨੂੰ ਕਸਟਮ ਐਕਟ, 1962 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ABOUT THE AUTHOR

...view details