ਪੰਜਾਬ

punjab

ETV Bharat / business

ਕੀ ਜੈੱਟ ਏਅਰਵੇਜ਼ ਦੀਆਂ ਸੇਵਾਵਾਂ ਮੁੜ ਹੋਣਗੀਆਂ ਸ਼ੁਰੂ? - ਜੈੱਟ ਏਅਰਵੇਜ਼

ਦੇਸ਼ ਦੀ ਘਾਟੇ ਵਿੱਚ ਚੱਲ ਰਹੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੁਆਰਾ ਆਪਣੀਆਂ ਉਡਾਣਾਂ ਨੂੰ ਬੰਦ ਕਰਨ ਦੇ ਐਲਾਨ ਤੋਂ ਬਾਅਦ ਦੇਸ਼ ਦੇ ਸਿਵਲ ਏਅਰਫ਼ੋਰਸ ਰੈਗੂਲੇਟਰੀ ਵਿਭਾਗ ਨੇ ਕੰਪਨੀ ਤੋਂ ਸੇਵਾਵਾਂ ਨੂੰ ਮੁੜ ਚਾਲੂ ਕਰਨ ਦੀ ਯੋਜਨਾ ਬਾਰੇ ਪੁੱਛਿਆ ਹੈ। ਡੀਜੀਸੀਏ ਨੇ ਪੁੱਛਿਆ ਹੈ ਕਿ ਕਿਸ ਤਰ੍ਹਾਂ ਕੰਪਨੀ ਨੂੰ ਦੁਬਾਰਾ ਖੜ੍ਹਾ ਕੀਤਾ ਜਾ ਸਕਦਾ ਹੈ?

ਜੈੱਟ ਏਅਰਵੇਜ਼

By

Published : Apr 18, 2019, 6:47 PM IST

ਨਵੀਂ ਦਿੱਲੀ : ਦੇਸ਼ ਦੇ ਸਿਵਲ ਏਅਰਫ਼ੋਰਸ ਰੈਗੂਲੇਟਰ ਨੇ ਜੈੱਟ ਏਅਰਵੇਜ਼ ਦੇ ਇੱਕ 'ਠੋਸ ਅਤੇ ਭਰੋਸੇਯੋਗ ਪੁਨਰ ਸੁਰਜੀਤ ਯੋਜਨਾ' ਪੇਸ਼ ਕਰਨ ਨੂੰ ਕਿਹਾ ਹੈ, ਤਾਂਕਿ ਕਰਜ਼ ਦੇ ਭਾਰ ਹੇਠ ਆਈ ਏਅਰਲਾਇਨਜ਼ ਦੁਆਰਾ ਰੋਕੀਆਂ ਗਈਆਂ ਉਡਾਣਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ।

ਡੀਜੀਸੀਏ ਦੇ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ "ਡੀਜੀਸੀਏ (ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵਿਏਸ਼ਨ) ਤੈਅ ਰੈਗੂਲੇਟਰੀ ਯੋਜਨਾ ਅਧੀਨ ਕੰਪਨੀ ਨੂੰ ਮੁੜ ਸੁਰਜੀਤ ਕਰਨ ਲਈ ਹਰ ਸੰਭਵ ਸਹਾਇਤਾ ਦੇਵੇਗਾ।

ਸਿਵਲ ਏਵਿਏਸ਼ਨ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਤੈਅ ਮਾਪਦੰਡਾਂ ਅਨੁਸਾਰ ਉਹ ਜੈੱਟ ਏਅਰਵੇਜ਼ ਨੂੰ ਮੁੜ ਸੁਚਾਰੂ ਕਰਨ 'ਚ ਪੂਰੀ ਸਹਾਇਤਾ ਕਰੇਗਾ।

ਤੁਹਾਨੂੰ ਦੱਸ ਦਈਏ ਕਿ ਜੈੱਟ ਏਅਰਵੇਜ਼ ਨੇ ਬੀਤੀ ਰਾਤ ਤੋਂ ਸਾਰੀਆਂ ਉਡਾਣਾਂ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦਾ ਐਲਾਨ ਕੀਤਾ ਸੀ, ਕਿਉਂਕਿ ਉਹ ਘੱਟ ਤੋਂ ਘੱਟ ਪਰਿਚਾਲਨ ਲਈ ਕਰਜ਼ ਦੇਣ ਵਾਲਿਆਂ ਨੂੰ ਅੰਤਰਿਮ ਫੰਡ ਦੇਣ ਵਿੱਚ ਅਸਫ਼ਲ ਰਹੀ ਸੀ।

ABOUT THE AUTHOR

...view details