ਨਵੀਂ ਦਿੱਲੀ : ਕੋਰੋਨਾ ਦੇ ਕਹਿਰ ਤੋਂ ਨਾ ਸਿਰਫ਼ ਵੱਡੇ ਕਾਰੋਬਾਰੀ ਅਤੇ ਬਾਜ਼ਾਰ ਵਿਵਸਥਾ ਵੀ ਪ੍ਰਭਾਵਿਤ ਹੋਈ ਹੈ, ਬਲਕਿ ਦਿਹਾੜੀ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋਈ ਹੈ।
ਰਾਮ ਬਹਾਦੁਰ ਬਿਹਾਰ ਦੇ ਰਹਿਣ ਵਾਲੇ ਇੱਕ ਦਿਹਾੜੀ ਮਜ਼ਦੂਰ ਹਨ ਅਤੇ ਬੀਤੇ 5 ਸਾਲਾਂ ਤੋਂ ਉਹ ਦੇਸ਼ ਦੀ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟੈਂਟ ਲਾਉਣ ਦਾ ਕੰਮ ਕਰਦਾ ਹੈ, ਪਰ ਬੀਤੇ ਕੁੱਝ ਦਿਨਾਂ ਤੋਂ ਜਨਤਕ ਪ੍ਰੋਗਰਾਮਾਂ ਦਾ ਪ੍ਰਬੰਧ ਨਹੀਂ ਹੋ ਰਿਹਾ ਤੇ ਉਸ ਨੂੰ ਕੰਮ ਨਹੀਂ ਮਿਲ ਰਿਹਾ।
ਕੋਰੋਨਾ ਦਾ ਕਹਿਰ ਤੋਂ ਦੁਨੀਆਂ ਭਰ ਵਿੱਚ ਘਬਰਾਹਟ ਦੇ ਮਾਹੌਲ ਵਿੱਚ ਲੋਕਾਂ ਦੇ ਕੰਮਕਾਜ਼ ਉੱਤੇ ਗਹਿਰਾ ਅਸਰ ਪਿਆ ਹੈ। ਸਮਾਜਿਕ ਸਮਾਰੋਹਾਂ ਤੋਂ ਲੈ ਕੇ ਕਾਰੋਬਾਰ ਤੇ ਹੋਰ ਪ੍ਰਕਾਰ ਦੇ ਪ੍ਰੋਗਰਾਮ ਰੱਦ ਹੋਣ ਲੱਗੇ ਹਨ। ਇਹ ਹਾਲਾਤ ਸਿਰਫ਼ ਦਿੱਲੀ ਵਿੱਚ ਹੀ ਨਹੀਂ, ਬਲਿਕ ਦੇਸ਼ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਹੈ।
ਬਿਹਾਰ ਦੇ ਰਕਸੌਲ ਦੇ ਵਾਲਮੀਕੀ ਪ੍ਰਸਾਦ ਦਾ ਟੈਂਟ ਦਾ ਕਾਰੋਬਾਰ ਹੈ। ਉਨ੍ਹਾਂ ਨੇ ਫ਼ੋਨ ਉੱਤੇ ਦੱਸਿਆ ਕਿ ਕੋਰੋਨਾ ਵਾਇਰਸ ਫ਼ੈਲਣ ਦੇ ਡਰੋਂ ਲੋਕ ਵਿਆਹ-ਸ਼ਾਦੀ ਦੇ ਫ਼ੰਕਸ਼ਨਾਂ ਨੂੰ ਵੀ ਮੁਲਤਵੀ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਨਾਲ ਲੱਗਦੀ ਨੇਪਾਲ ਦੀ ਹੱਦ ਬੰਦ ਕਰ ਦਿੱਤੀ ਗਈ ਹੈ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ, ਜਿਸ ਨਾਲ ਉਹ ਵਿਆਹ-ਸਗਾਈ ਤੋਂ ਲੈ ਕੇ ਸਾਰੇ ਸੰਸਕ੍ਰਿਤਕ ਪ੍ਰੋਗਰਾਮ ਰੱਦ ਕਰਨ ਲੱਗੇ ਹਨ।
ਦਿੱਲੀ ਦੇ ਸਾਕੇਤ ਵਿੱਚ ਇੱਕ ਪ੍ਰੋਗਰਾਮ ਮੈਨੇਜਮੈਂਟ ਕੰਪਨੀ ਦੇ ਮਾਲਿਕ ਵਿਪੁਲ ਨੇ ਦੱਸਿਆ ਕਿ ਮਾਰਚ ਵਿੱਚ ਉਨ੍ਹਾਂ ਨੇ 3 ਵੱਡੇ ਪ੍ਰੋਗਰਾਮ ਹੋਣ ਵਾਲੇ ਸਨ, ਜੋ ਰੱਦ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਉਨ੍ਹਾਂ ਦੇ ਕੰਮਕਾਜ਼ ਉੱਤੇ ਕਾਫ਼ੀ ਅਸਰ ਪਿਆ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸਾਵਧਾਨੀ ਦੇ ਤੌਰ ਉੱਤੇ ਭੀੜਭਾੜ ਤੋਂ ਦੂਰ ਰਹਿਣ ਦੇ ਮੱਦੇਨਜ਼ਰ ਜਨਤਕ ਪ੍ਰੋਗਰਾਮ ਰੱਦ ਕਰ ਰਹੇ ਹਨ। ਇੱਥੋਂ ਤੱਕ ਕਿ ਅਨੇਕ ਲੋਕ ਹੋਲੀ ਦੇ ਪ੍ਰੋਗਰਾਮਾਂ ਤੋਂ ਵੀ ਦੂਰ ਰਹੇ, ਜਿਸ ਨਾਲ ਹੋਲੀ ਦੇ ਮੌਕੇ ਉੱਤੇ ਇਸ ਸਾਲ ਉਹੋ ਜਿਹਾ ਉਤਸ਼ਾਹ ਨਹੀਂ ਦਿਖਿਆ, ਜਿਹੋ-ਜਿਹਾ ਕਿ ਹਰ ਸਾਲ ਦੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਚੀਨ ਤੋਂ ਬਾਹਰ 27 ਮਾਰਚ ਤੱਕ ਬੰਦ ਰਹਿਣਗੇ ਐੱਪਲ ਸਟੋਰ
ਕਾਰੋਬਾਰੀਆਂ ਨੇ ਦੱਸਿਆ ਕਿ ਹੋਲੀ ਉੱਤੇ ਰੰਗ, ਗੁਲਾਲ ਅਤੇ ਪਿਚਕਾਰੀ ਦੀ ਮੰਗ ਇਸ ਸਾਲ ਬਹੁਤ ਘੱਟ ਰਹੀ। ਇੱਥੋਂ ਤੱਕ ਕਿ ਨਾਈ ਅਤੇ ਧੋਬੀਆਂ ਦੇ ਕਾਰੋਬਾਰ ਉੱਤੇ ਵੀ ਅਸਰ ਪਿਆ ਹੈ।
ਮਾਉਂਟ ਟੈਲੇਂਟ ਕੌਂਸਲਿੰਗ ਫ਼ਰਮ ਦੇ ਕੁਣਾਲ ਗੁਪਤਾ ਨੇ ਦੱਸਿਆ ਕਿ ਨਾ ਸਿਰਫ਼ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਉੱਤੇ ਅਸਰ ਪਿਆ ਹੈ, ਬਲਕਿ ਸੰਗਠਿਤ ਖੇਤਰ ਵਿੱਚ ਵੀ ਨਵੀਆਂ ਭਰਤੀਆਂ ਘੱਟ ਗਈਆਂ ਹਨ। ਕੁਣਾਲ ਰੋਜ਼ਗਾਰ ਡਾਟ ਕਾਮ ਨਾਂਅ ਦੀ ਵੈੱਬਸਾਇਟ ਚਲਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਹਾਸਪਿਟਾਲਟੀ ਸੈਕਟਰ ਦੀ ਨੌਕਰੀਆਂ ਦੀ ਓਪਨਿੰਗ ਇਸ ਸਮੇਂ ਬਿਲਕੁਲ ਨਹੀਂ ਹੈ ਅਤੇ ਹੋਰ ਸੈਕਟਰਾਂ ਦੀ ਨੌਕਰੀਆਂ ਦੀ ਨਵੀਆਂ ਨੌਕਰੀਆਂ ਬਹੁਤ ਘੱਟ ਆ ਰਹੀਆਂ ਹਨ, ਜਿਸ ਨਾਲ ਨੌਕਰੀ ਮਾਰਕਿਟ ਉੱਤੇ ਕਾਫ਼ੀ ਅਸਰ ਪਿਆ ਹੈ।
ਚੀਨ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਹੁਣ ਦੁਨੀਆਂ ਭਰ ਵਿੱਚ ਗਹਿਰਾਉਂਦਾ ਜਾ ਰਿਹਾ ਹੈ। ਭਾਰਤ ਵਿੱਚ ਇਸ ਤੋਂ ਬਚ ਨਹੀਂ ਸਕਿਆ ਹੈ। ਦੇਸ਼ ਵਿੱਚ ਇਸ ਜਾਨਲੇਵਾ ਵਾਇਰਸ ਦੇ ਸੰਕਰਮਣ ਨਾਲ 2 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਦੁਨੀਆਂ ਵਿੱਚ ਹੁਣ ਤੱਕ ਲਗਭਗ 1.34 ਲੱਖ ਲੋਕ ਕੋਰੋਨਾ ਵਾਇਰਸ ਦੀ ਲਾਗ ਨਾਲ ਪੀੜਤ ਹਨ, ਜਦਕਿ ਤਕਰੀਬਨ 5,000 ਲੋਕ ਇਸ ਦਾ ਸ਼ਿਕਾਰ ਬਣ ਚੁੱਕੇ ਹਨ।