ਪੰਜਾਬ

punjab

ETV Bharat / business

CWC 2019 : ਜੇਕਰ ਭਾਰਤ ਦੇ ਮੈਚ ਮੀਂਹ ਦੀ ਬਲੀ ਚੜ੍ਹੇ ਤਾਂ ਬੀਮਾ ਕੰਪਨੀਆਂ ਨੂੰ ਹੋਵੇਗਾ 100 ਕਰੋੜ ਦਾ ਨੁਕਸਾਨ

ਭਾਰਤ ਦੀ ਬੀਮਾ ਕੰਪਨੀਆਂ 'ਤੇ ਹੁਣ ਵੀ ਮੀਂਹ ਕਾਰਨ 100 ਕਰੋੜ ਰੁਪਏ ਦਾ ਖ਼ਤਰਾ ਮੰਡਰਾ ਰਿਹਾ ਹੈ ਕਿਉਂਕਿ ਬਾਕੀ ਮੈਚਾਂ ਵਿੱਚ ਵੀ ਮੀਂਹ ਪੈਣ ਦਾ ਖ਼ਦਸ਼ਾ ਹੈ। ਇਸ ਵਿਸ਼ਵ ਕੱਪ ਵਿੱਚ ਹੁਣ ਤੱਕ 4  ਮੈਚ ਮੀਂਹ ਕਾਰਨ ਰੱਦ ਹੋ ਚੁੱਕੇ ਹਨ।

ਭਾਰਤ ਦੇ ਮੈਚ ਮੀਂਹ ਦੀ ਬਲੀ ਚੜ੍ਹੇ ਤਾਂ ਤਾਂ ਬੀਮਾ ਕੰਪਨੀਆਂ ਨੂੰ ਹੋਵੇਗਾ 100 ਕਰੋੜ ਦਾ ਨੁਕਸਾਨ

By

Published : Jun 23, 2019, 11:36 PM IST

ਨਵੀਂ ਦਿੱਲੀ : ਦੇਸ਼ ਦੇ ਕ੍ਰਿਕਟ ਪ੍ਰਸ਼ੰਸਕਾਂ ਦੇ ਨਾਲ-ਨਾਲ ਬੀਮਾ ਕੰਪਨੀਆਂ ਵੀ ਮੀਂਹ ਦੇਵਤਾ ਇੰਦਰ ਨੂੰ ਪ੍ਰਾਥਨਾ ਕਰ ਰਹੇ ਹਨ ਕਿ ਬ੍ਰਿਟੇਨ ਵਿੱਚ ਚੱਲ ਰਹੇ ਮੌਜੂਦਾ ਵਿਸ਼ਵ ਕੱਪ 2019 ਵਿੱਚ ਭਾਰਤ ਦੇ ਬਾਕੀ ਮੁਕਾਬਲੇ ਮੀਂਹ ਦੀ ਬਲੀ ਨਾ ਚੜਣ ਕਿਉਂਕਿ ਇਸ ਨਾਲ ਉਨ੍ਹਾਂ ਦਾ 100 ਕਰੋੜ ਰੁਪਏ ਤੱਕ ਦਾ ਰੁਪਏ ਤੱਕ ਦਾ ਨੁਕਸਾਨ ਹੋ ਸਕਦਾ ਹੈ।

ਮੌਜੂਦਾ ਵਿਸ਼ਵ ਕੱਪ ਵਿੱਚ ਸੈਮੀਫ਼ਾਇਨਲ ਤੋਂ ਪਹਿਲਾਂ ਭਾਰਤ ਨੂੰ ਹਾਲੇ 4 ਮੈਚ ਹੋਰ ਖੇਡਣੇ ਹਨ। ਬੀਮਾ ਕੰਪਨੀਆਂ ਚਾਹੁੰਦੀਆਂ ਹਨ ਕਿ ਇੰਨ੍ਹਾਂ ਮੈਚਾਂ ਵਿੱਚ ਮੀਂਹ ਨਾ ਪਵੇ, ਕਿਉਂਕਿ ਮੈਚ ਦੇ ਰੱਦ ਹੋਣ ਜਾਂ ਰੁੱਕਣ ਨਾਲ ਉਨ੍ਹਾਂ ਦੀ ਆਰਥਿਕ ਦੇਣਦਾਰੀ ਦੇਣੀ ਪੈਂਦੀ ਹੈ। ਭਾਰਤ ਦੀਆਂ ਬੀਮਾ ਕੰਪਨੀਆਂ 'ਤੇ ਹੁਣ ਤੱਕ ਮੀਂਹ ਕਾਰਨ 100 ਕਰੋੜ ਰੁਪਏ ਦਾ ਖ਼ਤਰਾ ਮੰਡਰਾ ਰਿਹਾ ਹੈ ਕਿਉਂਕਿ ਬਾਕੀ ਮੈਚਾਂ ਵਿੱਚ ਮੀਂਹ ਪੈਣ ਉਮੀਦ ਹੈ।

ਭਾਰਤ ਦੇ ਮੈਚ ਮੀਂਹ ਦੀ ਬਲੀ ਚੜ੍ਹੇ ਤਾਂ ਤਾਂ ਬੀਮਾ ਕੰਪਨੀਆਂ ਨੂੰ ਹੋਵੇਗਾ 100 ਕਰੋੜ ਦਾ ਨੁਕਸਾਨ

ਮੀਂਹ ਨਾਲ ਹੁੰਦਾ ਹੈ ਇਹ ਨੁਕਸਾਨ

ਜਾਣਕਾਰੀ ਮੁਤਾਬਕ ਭਾਰਤੀ ਬਾਜ਼ਾਰ ਦਾ ਕਰੀਬ 150 ਕਰੋੜ ਦਾ ਜੋਖ਼ਿਮ ਕਵਰ ਹੈ। ਇੰਨ੍ਹਾ ਵਿੱਚ ਕਈ ਬੀਮਾ ਕੰਪਨੀਆਂ ਦਾ ਹਿੱਸਾ ਹੈ। ਨਿਊ ਇੰਸੋਰੈਂਸ, ਜਨਰਲ ਇੰਸੋਰੈਂਸ ਕਾਰਪੋਰੇਸ਼ਨ, ਆਈਸੀਆਈਸੀਆਈ ਲਾਂਬਰਡ ਜਨਰਲ ਇੰਸ਼ੋਰੈਂਸ ਅਤੇ ਓਰੀਐਂਟਲ ਇੰਸ਼ੋਰੈਂਸ ਵਰਗੀਆਂ ਕਈ ਕੰਪਨੀਆਂ ਆਮ ਤੌਰ 'ਤੇ ਇਹ ਬੀਮਾ ਉਪਲੱਬਧ ਕਰਵਾਉਂਦੀਆਂ ਹਨ।

ਇਹ ਵੀ ਪੜ੍ਹੋ : ਜੀਐਸਟੀ ਕੌਂਸਲ ਨੇ ਰਿਟਰਨ ਭਰਨ ਦੀ ਮਿਤੀ 'ਚ ਕੀਤਾ ਵਾਧਾ

ਇਹ ਕਵਰ ਮੁੱਖ ਤੌਰ 'ਤੇ ਪ੍ਰਸਾਰਕ ਕਰਨ ਵਾਲਿਆਂ ਲਈ ਹੁੰਦੇ ਹਨ ਜੋ ਕਿ ਪ੍ਰਸਾਰਣ ਅਧਿਕਾਰਾਂ ਲਈ ਆਈਸੀਸੀ ਨੂੰ ਅਗਾਉ ਭੁਗਤਾਨ ਕਰਦੇ ਹਨ। ਜੇ ਇਹ ਮੈਚ ਹੁੰਦਾ ਹੈ ਤਾਂ ਬੀਮਾ ਕੰਪਨੀਆਂ ਦੀ ਕੋਈ ਦੇਣਦਾਰੀ ਨਹੀਂ ਬਣਦੀ ਹੈ ਪਰ ਮੈਚ ਵਿੱਚ ਰੁਕਾਵਟ ਹੁੰਦੀ ਹੈ ਜਾਂ ਮੀਂਹ ਕਾਰਨ ਰੱਦ ਹੁੰਦਾ ਹੈ ਤਾਂ ਇਸ ਦਾ ਵਿਗਿਆਪਨ 'ਤੇ ਵੀ ਅਸਰ ਪਵੇਗਾ ਅਤੇ ਪ੍ਰਸਾਰਣ ਕਰਨ ਵਾਲਿਆਂ ਨੂੰ ਪੈਸੇ ਦਾ ਨੁਕਸਾਨ ਹੋਵੇਗਾ।

ABOUT THE AUTHOR

...view details