ਨਵੀਂ ਦਿੱਲੀ: ਦੇਸ਼ ਵਿੱਚ ਮਹਾਂਮਾਰੀ ਅਤੇ ਦੇਸ਼-ਵਿਆਪੀ ਲੌਕਡਾਊਨ ਨੇ ਆਰਥਿਕ ਨੇ ਗਤੀਵਿਧੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰਤੀ ਸਟੇਟ ਬੈਂਕ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਰ-ਸਪਾਟਾ ਅਤੇ ਹਵਾਬਾਜ਼ੀ ਦੇ ਖੇਤਰਾਂ ਵਿੱਚ ਵਿੱਤੀ ਸੰਕਟ ਹੋਰ ਸੈਕਟਰਾਂ ਦੇ ਮੁਕਾਬਲੇ ਜ਼ਿਆਦਾ ਲੰਬੇ ਸਮੇਂ ਲਈ ਰਹੇਗਾ।
ਪੀ.ਐੱਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਮੰਗਲਵਾਰ ਨੂੰ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਭਾਰਤੀ ਸਟੇਟ ਬੈਂਕ ਦੇ ਕਾਰਪੋਰੇਟ ਅਕਾਉਂਟਸ ਗਰੁੱਪ ਦੇ ਡਿਪਟੀ ਪ੍ਰਬੰਧ ਨਿਰਦੇਸ਼ਕ ਸੁਜੀਤ ਵਰਮਾ ਨੇ ਕਿਹਾ ਕਿ ਲੌਕਡਾਊਨ ਨੇ ਕੰਪਨੀਆਂ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ ਹੈ ਅਤੇ ਮੰਗ ਵਿੱਚ ਗਿਰਾਵਟ ਲਿਆਂਦੀ ਹੈ।