ਪੰਜਾਬ

punjab

ETV Bharat / business

ਕੋਰੋਨਾ ਵਾਇਰਸ: ਭਾਰਤ ਨੇ ਬੰਦ ਕੀਤੀਆਂ ਕੌਮਾਂਤਰੀ ਸਰਹੱਦਾਂ, ਵਪਾਰ 'ਤੇ ਪਿਆ ਚੋਖਾ ਅਸਰ - ਭਾਰਤ ਅਫਗ਼ਾਨੀਸਤਾਨ ਵਪਾਰ

ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਅਟਾਰੀ ਵਾਹਘਾ ਸਰਹੱਦ ਰਾਹੀਂ ਆਉਣ ਵਾਲੇ ਵਿਅਕਤੀਆਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਜਿਸ ਦਾ ਸਿੱਧਾ-ਸਿੱਧਾ ਅਸਰ ਪਾਕਿਸਤਾਨ ਤੇ ਅਫਗ਼ਾਨਿਸਤਾਨ ਨਾਲ ਵਪਾਰ 'ਤੇ ਪਵੇਗਾ।

ਕੋਰੋਨਾ ਵਾਇਰਸ
ਕੋਰੋਨਾ ਵਾਇਰਸ

By

Published : Mar 13, 2020, 6:36 PM IST

ਚੰਡੀਗੜ੍ਹ: ਭਾਰਤ ਵਿੱਚ ਕੋਰੋਨਾ ਵਾਇਰਸ ਦੇ 80 ਤੋਂ ਜ਼ਿਆਦਾ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਭਾਰਤ ਨਾਲ ਅਤਹਿਆਤ ਦੇ ਤੌਰ 'ਤੇ ਆਪਣੀਆਂ ਕੌਮਾਂਤਰੀ ਸਰਹੱਦਾਂ ਨੂੰ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਹੈ।

ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਅਟਾਰੀ ਵਾਹਘਾ ਸਰਹੱਦ ਰਾਹੀਂ ਆਉਣ ਵਾਲੇ ਵਿਅਕਤੀਆਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਜਿਸ ਦਾ ਸਿੱਧਾ-ਸਿੱਧਾ ਅਸਰ ਅਫਗ਼ਾਨੀਸਤਾਨ ਅਤੇ ਭਾਰਤ ਦੇ ਵਪਾਰ 'ਤੇ ਪਵੇਗਾ। ਇਸ ਬੰਦੀ ਨਾਲ ਪਾਕਿਸਤਾਨੀ ਨਾਗਰਿਕਾਂ ਤੋਂ ਇਲਾਵਾ, ਅਫਗਾਨਿਸਤਾਨ ਤੋਂ ਮਾਲ ਲਿਆਉਣ ਵਾਲੇ ਟਰੱਕ ਡਰਾਈਵਰ ਵੀ ਪ੍ਰਭਾਵਿਤ ਹੋਣਗੇ। ਇਸ ਪਾਬੰਦ ਨਾਲ ਭਾਰਤ-ਆਫਗ਼ਾਨੀਸਤਾਨ ਟਰੇਡ ਬੰਦ ਹੋ ਗਿਆ ਹੈ।

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਨੇ ਆਪਣੀਆਂ ਕੌਮਾਂਤਰੀ ਸਰਹੱਦਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ। ਇੱਥੋਂ ਤੱਕ ਇਹ ਵੀ ਐਲਾਨ ਕੀਤਾ ਹੈ ਕਿ ਪਾਣੀ ਰਾਹੀਂ ਵੀ ਕੋਈ ਜਹਾਜ਼ ਭਾਰਤ ਦੀ ਬੰਦਰਗਾਹ 'ਤੇ ਨਹੀਂ ਆਉਣਾ ਚਾਹੀਦਾ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਨਾਗਰਿਕਾਂ 'ਤੇ ਵੀ ਭਾਰਤ ਆਉਣ ਤੇ ਪਾਬੰਦੀ ਲਾ ਦਿੱਤੀ ਹੈ ਹਾਲਾਂਕਿ ਇਹ ਕਿਹਾ ਗਿਆ ਹੈ ਕਿ ਜਿਹੜੇ ਨਾਗਰਿਕਾਂ ਕੋਲ ਭਾਰਤ ਦੀ ਨਾਗਰਿਕਤਾ ਹੈ ਉਹ ਹਾਲੇ ਵਿਦੇਸ਼ਾਂ ਤੋਂ ਆਪਣੇ ਮੁਲਕ ਪਰਤ ਸਕਦੇ ਹਨ।

ਇਸ ਵਾਇਰਸ ਨੇ ਗਲੋਬਲ ਪਿੰਡ ਨੂੰ ਮੁੜ ਤੋਂ ਵੱਖ-ਵੱਖ ਟਾਪੂਆਂ ਵਿੱਚ ਵੰਡ ਦਿੱਤਾ ਹੈ, ਨਾ ਕੋਈ ਜਾ ਸਕਦਾ ਹੈ ਅਤੇ ਨਾ ਹੀ ਕੋਈ ਆ ਸਕਦਾ ਹੈ।

ABOUT THE AUTHOR

...view details