ਨਵੀਂ ਦਿੱਲੀ: ਕੋਵਿਡ-19 ਦੇ ਪ੍ਰਕੋਪ ਤੇ ਦੇਸ਼ਵਿਆਪੀ ਲੌਕਡਾਊਨ ਦੇ ਕਾਰਨ ਸੂਬਿਆਂ ਨੂੰ ਟੈਕਸ ਸੰਗ੍ਰਹਿ ਵਿੱਚ ਭਾਰੀ ਗਿਰਾਵਟ ਹੋਣ ਦਾ ਸ਼ੱਕ ਹੈ। ਸੂਬਾ ਟੈਕਸ ਸੰਗ੍ਰਹਿ ਦੇ ਲਈ ਲੌਕਡਾਊਨ ਤੋਂ ਬਾਅਦ ਆਰਥਿਕ ਗਤੀਵਿਧਿਆਂ ਨੂੰ ਸ਼ੁਰੂ ਕਰਨ ਉੱਤੇ ਜ਼ੋਰ ਦੇ ਰਹੇ ਹਨ।
ਇਸ ਵਿੱਚ ਪਹਿਲੇ ਪੜਾਅ ਦੀ ਢਿੱਲ ਵਿੱਚ ਸ਼ਰਾਬ ਵਿਕਰੀ ਅਤੇ ਪਾਨ ਤੇ ਗੁਟਖੇ ਦੀਆਂ ਦੁਕਾਨਾਂ ਨੂੰ ਖੋਲ੍ਹਣਾ ਸ਼ਾਮਲ ਹਨ। ਸੂਬਾ ਸਰਕਾਰ ਦੇ ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਜੀਐੱਸਟੀ ਸੰਗ੍ਰਿਹ ਸੂਬਿਆਂ ਦੇ ਫ਼ੰਡ ਦੇ ਮੁੱਖ ਸ੍ਰੋਤਾਂ ਵਿੱਚੋਂ ਇੱਕ ਹੈ।
ਟੈਕਸ ਸੰਗ੍ਰਹਿ ਵਿੱਚ ਅਪ੍ਰੈਲ ਵਿੱਚ ਜ਼ਿਆਦਾ ਕਮੀ ਆਉਣ ਦਾ ਡਰ ਹੈ। ਕਈ ਸੂਬਾ ਸਰਕਾਰਾਂ ਨੇ ਗੰਭੀਰ ਗਿਰਾਵਟ ਦੀ ਸੂਚਨਾ ਦਿੱਤੀ ਹੈ, ਕੁੱਝ ਮਾਮਲਿਆਂ ਵਿੱਚ ਇਹ 80 ਤੋਂ 90 ਫ਼ੀਸਦ ਹੈ।
ਇਸ ਵੱਡੀ ਗਿਰਾਵਟ ਨਾਲ ਚਿੰਤਾਗ੍ਰਸਤ ਕੇਂਦਰ ਸਰਕਾਰ ਨੂੰ ਅਪ੍ਰੈਲ ਮਹੀਨੇ ਦੇ ਜੀਐੱਸਟੀ ਸੰਗ੍ਰਹਿ ਦੇ ਅੰਕੜਿਆਂ ਦਾ ਐਲਾਨ ਕਰਨਾ ਬਾਕੀ ਹੈ। ਇਨ੍ਹਾਂ ਅੰਕੜਿਆਂ ਦਾ ਐਲਾਨ ਅਗਲੇ ਮਹੀਨੇ ਦੇ ਪਹਿਲੇ ਦਿਨ ਕਰ ਦਿੱਤਾ ਜਾਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੀਐੱਸਟੀਆਰ 3ਬੀ ਰਿਟਰਨ ਨੂੰ ਭਰਨ ਦੇ ਲਈ 15 ਦਿਨਾਂ ਦੀ ਦੇਰੀ ਦੀ ਆਗਿਆ ਦਿੱਤੀ ਹੈ। ਅਜਿਹਾ ਲੌਕਡਾਊਨ ਵਿੱਚ ਕਰਦਾਤਾਵਾਂ ਦੀ ਸੁਵਿਧਾ ਦੇ ਲਈ ਕੀਤਾ ਗਿਆ ਹੈ।
ਆਈਏਐੱਨਐੱਸ