ਪੰਜਾਬ

punjab

ETV Bharat / business

ਕੋਵਿਡ-19 ਕਾਰਨ ਵਿਸ਼ਵੀ ਅਰਥ-ਵਿਵਸਥਾ ਨੂੰ ਹੋ ਸਕਦੈ ਕਈ ਟ੍ਰਿਲੀਅਨ ਦਾ ਨੁਕਸਾਨ - asian development bank

ਏਸ਼ੀਅਨ ਡਿਵੈਪਲਮੈਂਟ ਬੈਂਕ ਮੁਤਾਬਕ ਕੋਰੋਨਾ ਵਾਇਰਸ ਦੇ ਕਾਰਨ ਵਿਸ਼ਵ ਦੀ ਅਰਥ-ਵਿਵਸਥਾ ਨੂੰ 5.8 ਟ੍ਰਿਲੀਅਨ ਤੋਂ ਲੈ ਕੇ 8.8 ਟ੍ਰਿਲੀਅਨ ਦਾ ਨੁਕਸਾਨ ਹੋ ਸਕਦਾ ਹੈ।

ਕੋਵਿਡ-19 ਕਾਰਨ ਵਿਸ਼ਵੀ ਅਰਥ-ਵਿਵਸਥਾ ਨੂੰ ਹੋ ਸਕਦੈ ਕਈ ਟ੍ਰਿਲੀਅਨ ਦਾ ਨੁਕਸਾਨ
ਕੋਵਿਡ-19 ਕਾਰਨ ਵਿਸ਼ਵੀ ਅਰਥ-ਵਿਵਸਥਾ ਨੂੰ ਹੋ ਸਕਦੈ ਕਈ ਟ੍ਰਿਲੀਅਨ ਦਾ ਨੁਕਸਾਨ

By

Published : May 15, 2020, 11:46 PM IST

ਹੈਦਰਾਬਾਦ: ਏਸ਼ੀਅਨ ਡਿਵੈਲਪਮੈਂਟ ਬੈਂਕ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵੀ ਅਰਥ-ਵਿਵਸਥਾ ਕੋਰੋਨਾ ਵਾਇਰਸ ਦਰਮਿਆ 5.8 ਟ੍ਰਿਲੀਅਨ ਤੋਂ ਲੈ ਕੇ 8.8 ਟ੍ਰਿਲੀਅਨ ਦਾ ਘਾਟਾ ਦੇਖ ਸਕਦੀ ਹੈ, ਜੋ ਕਿ 6.4% ਤੋਂ ਲੈ ਕੇ 9.7% ਦੇ ਵਿਸ਼ਵੀ ਕੁੱਲ ਘਰੇਲੂ ਉਤਪਾਦ ਦੇ ਬਰਾਬਰ ਹੋਵੇਗਾ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਆਰਥਿਕ ਨੁਕਸਾਨ 3 ਮਹੀਨਿਆਂ ਦੀ ਛੋਟੀ ਮਿਆਦ ਵਿੱਚ 1.7 ਟ੍ਰਿਲੀਅਨ ਡਾਲਰ ਹੋ ਸਕਦਾ ਹੈ, ਜੋ ਕਿ 6 ਮਹੀਨਿਆਂ ਦੇ ਲੰਬੇ ਸਮੇਂ ਤੱਕ 2.5 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਜਦਕਿ ਵਿਸ਼ਵੀ ਕੁੱਲ ਘਰੇਲੂ ਉਤਪਾਦ ਵੀ ਲਗਭਗ 30% ਤੱਕ ਡਿੱਗ ਸਕਦਾ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਨੂੰ 1.1 ਟ੍ਰਿਲੀਅਨ ਡਾਲਰ ਦੇ ਵਿਚਕਾਰ ਨੁਕਸਾਨ ਹੋ ਸਕਦਾ ਹੈ। 3 ਅਪ੍ਰੈਲ ਨੂੰ ਪ੍ਰਕਾਸ਼ਤ ਹੋਏ ਏਸ਼ੀਅਨ ਡਿਵੈਲਪਮੈਂਟ ਆਉਟਲੁੱਕ 2020 ਵਿੱਚ ਨਵੇਂ ਵਿਸ਼ਲੇਸ਼ਣ ਅਪਡੇਟ ਸਾਰੰਸ਼ ਵਿੱਚ ਅਨੁਮਾਨ ਲਾਇਆ ਗਿਆ ਹੈ ਕਿ covid-19 ਦੀ ਵਿਸ਼ਵੀ ਲਾਗਤ 2.0 ਟ੍ਰਿਲੀਅਨ ਡਾਲਰ ਤੋਂ ਲੈ ਕੇ 4.1 ਟ੍ਰਿਲੀਅਨ ਡਾਲਰ ਤੱਕ ਹੈ।

ਏਬੀਡੀ ਨੇ ਕਿਹਾ ਕਿ ਦੁਨੀਆਂ ਭਰ ਦੀਆਂ ਸਰਕਾਰਾਂ ਮਹਾਂਮਾਰੀ ਦੇ ਪ੍ਰਭਾਵਾਂ ਦੇ ਜਵਾਬ ਵਿੱਚ, ਫ਼ਿਸਕਲ ਘਾਟਾ ਅਤੇ ਵਿੱਤੀ ਸਹਾਇਤਾ, ਸਿਹਤ ਖ਼ਰਚ ਵਿੱਚ ਵਾਧੇ ਅਤੇ ਆਮਦਨ ਅਤੇ ਮਾਲੀਆ ਵਿੱਚ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਸਿੱਧਾ ਸਮਰਥਨ ਜਿਹੇ ਉਪਾਅ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆ ਰਹੀਆਂ ਹਨ।

ਰਿਪੋਰਟ ਅਨੁਸਾਰ ਇਨ੍ਹਾਂ ਉਪਾਵਾਂ 'ਤੇ ਕੇਂਦ੍ਰਿਤ ਸਰਕਾਰਾਂ ਦੀਆਂ ਸਥਾਈ ਕੋਸ਼ਿਸ਼ਾਂ COVID-19 ਦੇ ਆਰਥਿਕ ਪ੍ਰਭਾਵ ਨੂੰ 30 ਤੋਂ 40 ਪ੍ਰਤੀਸ਼ਤ ਤੱਕ ਘੱਟ ਕਰ ਸਕਦੀਆਂ ਹਨ।

ABOUT THE AUTHOR

...view details