ਪੰਜਾਬ

punjab

ETV Bharat / business

ਕੋਵਿਡ-19 ਦੇ ਮੱਧਮ, ਦੀਰਘ ਮਿਆਦ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਔਖਾ : ਐੱਸਬੀਆਈ

ਐੱਸਬੀਆਈ ਦੇ ਇੱਕ ਅਧਿਕਾਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਕਿਹਾ ਕਿ ਬੈਂਕ ਹਾਲੇ ਇਸ ਦੀ ਲਘੂ ਮਿਆਦ 2 ਤੋਂ 3 ਤਿਮਾਹੀਆਂ ਦੇ ਪ੍ਰਭਾਵ ਦਾ ਅਨੁਮਾਨ ਲਾਇਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੰਦ ਦੇ ਅਗਲੇ 1 ਤੋਂ 2 ਸਾਲ ਦੇ ਪ੍ਰਭਾਵ ਦੇ ਬਾਰੇ ਵਿੱਚ ਮੁਲਾਂਕਣ ਕਰਨਾ ਔਖਾ ਹੈ।

By

Published : May 2, 2020, 10:25 PM IST

ਕੋਵਿਡ-19 ਦੇ ਮੱਧਮ, ਦੀਰਘ ਮਿਆਦ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਔਖਾ : ਐੱਸਬੀਆਈ
ਕੋਵਿਡ-19 ਦੇ ਮੱਧਮ, ਦੀਰਘ ਮਿਆਦ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਔਖਾ : ਐੱਸਬੀਆਈ

ਕੋਲਕਾਤਾ : ਭਾਰਤੀ ਸਟੇਟ ਬੈਂਕ (ਐੱਸਬੀਆਈ) ਦਾ ਮੰਨਣਾ ਹੈ ਕਿ ਬੈਂਕਿੰਗ ਖੇਤਰ ਉੱਤੇ ਕੋਵਿਡ-19 ਦੇ ਕਾਰਨ ਲਾਗੂ ਲੌਕਡਾਊਨ ਦੇ ਮੱਧਮ ਅਤੇ ਦੀਰਘ ਕਾਲ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਕਾਫ਼ੀ ਮੁਸ਼ਕਿਲ ਹੈ।

ਐੱਸਬੀਆਈ ਦੇ ਇੱਕ ਅਧਿਕਾਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਕਿਹਾ ਕਿ ਬੈਂਕ ਹਾਲੇ ਇਸ ਦੇ ਲਘੂ ਮਿਆਦ ਦੇ ਦੋ ਤੋਂ 3 ਤਿਮਾਹੀਆਂ ਦੇ ਪ੍ਰਭਾਵ ਦਾ ਅਨੁਮਾਨ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦ ਦੇ ਅਗਲੇ 1 ਤੋਂ 2 ਸਾਲ ਦੇ ਪ੍ਰਭਾਵ ਦੇ ਬਾਰੇ ਵਿੱਚ ਮੁਲਾਂਕਣ ਕਰਨਾ ਔਖਾ ਹੈ।

ਐੱਸਬੀਆਈ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਗਲੇ 1 ਤੋਂ 2 ਸਾਲ ਦੌਰਾਨ ਅਸੀਂ ਇਸ ਉੱਤੇ ਸਤਕਰਤਾ ਨਾਲ ਨਜ਼ਰ ਰੱਖਣੀ ਹੋਵੇਗੀ। ਐੱਸਬੀਆਈ ਨੂੰ ਪੂਰਾ ਭਰੋਸਾ ਹੈ ਕਿ ਭਾਰਤ ਇਸ ਸਥਿਤੀ ਤੋਂ ਉੱਭਰ ਜਾਵੇਗਾ। ਭਾਰਤ ਇੱਕ ਨੌਜਵਾਨ ਦੇਸ਼ ਹੈ ਅਤੇ ਇੱਥੋਂ ਅਰਥ-ਵਿਵਸਥਾ ਅੱਗੇ ਵੱਧਣ ਵਾਲੀ ਹੈ।

ਐੱਸਬੀਆਈ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਐੱਸਬੀਆਈ ਨੇ ਸਭ ਤੋਂ ਪਹਿਲਾਂ ਕਦਮ ਚੁੱਕਿਆ ਹੈ। ਬੈਂਕ ਨੇ 10 ਫ਼ੀਸਦ ਤੱਕ ਆਪਾਤ ਕੋਵਿਡ ਕਰਜ਼ ਸੁਵਿਧਾ ਦੇ ਲਈ ਕਾਰਜਸ਼ੀਲ ਪੂੰਜੀ ਉਪਲੱਭਧ ਕਰਵਾਈ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸੁਵਿਧਾ ਮਾਨਕ ਜਾਇਦਾਦਾਂ ਵਾਲੇ ਸਾਰੇ ਗਾਹਕਾਂ ਦੇ ਲਈ ਉਪਲੱਭਧ ਹੈ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿੱਚ ਹੋਰ ਬੈਂਕ ਨੇ ਵੀ ਇਸੇ ਤਰ੍ਹਾਂ ਦੇ ਕਦਮਾਂ ਚੁੱਕੇ ਹਨ।

ABOUT THE AUTHOR

...view details