ਨਵੀਂ ਦਿੱਲੀ:ਕੇਂਦਰ ਨੇ ਮੰਗਲਵਾਰ ਨੂੰ ਕਿਹਾ ਕਿ ਸੋਨੇ ਦੇ ਗਹਿਣੇ ਅਤੇ ਕਲਾਕਾਰੀ ’ਤੇ ਜ਼ਰੂਰੀ ਤੌਰ ’ਤੇ ਹਾਲਮਾਰਕਿੰਗ ਦੀ ਵਿਵਸਥਾ 16 ਜੂਨ ਤੋਂ ਲਾਗੂ ਹੋ ਜਾਵੇਗੀ। ਇਸ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਅਤੇ ਸ਼ੁਰੂ ਚ 256 ਜ਼ਿਲ੍ਹਿਆ ਚ ਇਸਨੂੰ ਲਾਗੂ ਕੀਤਾ ਜਾਵੇਗਾ।
ਹਾਲਮਾਰਕਿੰਗ ਕੀਮਤੀ ਧਾਤ ਦੀ ਸ਼ੁੱਧਤਾ ਦਾ ਪ੍ਰਮਾਣ ਪੱਤਰ ਹੈ। ਫਿਲਹਾਲ ਇਸ ਪ੍ਰਣਾਲੀ ਨੂੰ ਸਵੈਇੱਛੁਕ ਰੱਖਿਆ ਗਿਆ ਸੀ। ਇਸ ਸਬੰਧ ’ਚ ਫੈਸਲਾ ਉਪਭੋਗਤਾ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਹੇਠ ਉਦਯੋਗ ਨਾਲ ਹੋਈ ਮੀਟਿੰਗ ਦੌਰਾਨ ਲਿਆ ਗਿਆ।
ਕਾਬਿਲੇਗੌਰ ਹੈ ਕਿ 2019 ਵਿਚ, ਸਰਕਾਰ ਨੇ 15 ਜਨਵਰੀ, 2021 ਤੋਂ ਸੋਨੇ ਦੇ ਗਹਿਣਿਆਂ ਅਤੇ ਕਲਾਕਾਰਾਂ 'ਤੇ ਹਾਲਮਾਰਕਿੰਗ ਲਾਜ਼ਮੀ ਕਰਨ ਦਾ ਐਲਾਨ ਕੀਤਾ ਸੀ। ਪਰ ਬਾਅਦ ਵਿੱਚ ਇਸਦੀ ਸਮੇਂ ਸੀਮਾ ਨੂੰ ਚਾਰ ਮਹੀਨਿਆਂ ਲਈ ਵਧਾ ਦਿੱਤੀ ਗਈ। ਮੁੜ ਤੋਂ ਜੌਹਰੀਆਂ ਦੀ ਮਹਾਂਮਾਰੀ ਦੇ ਕਾਰਨ ਸਮੇਂ ਸੀਮਾ ਨੂੰ ਅੱਗੇ ਵਧਾਏ ਜਾਣ ਦੀ ਅਪੀਲ ਤੋਂ ਬਾਅਦ ਇਸ ਨੂੰ 15 ਜੂਨ ਕਰ ਦਿੱਤਾ ਗਿਆ।
ਅਗਸਤ 2021 ਤੱਕ ਨਹੀਂ ਲਗੇਗਾ ਕੋਈ ਜੁਰਮਾਨਾ
ਉਪਭੋਗਤਾ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਬੈਠਕ ਤੋਂ ਬਾਅਦ ਟਵਿਟ ਕੀਤਾ। ਸਾਡੀ ਸਰਕਾਰ ਦਾ ਗਾਹਕਾਂ ਦੀ ਸੁਰੱਖਿਆ ਅਤੇ ਸੰਤੁਸ਼ਟੀ ਲਈ ਨਿਰੰਤਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸੇ ਕੜੀ ਚ 16 ਜਬਨ, 2021 ਚ 256 ਜ਼ਿਲ੍ਹਿਆ ਤ ਹਾਲਮਾਰਕਿੰਗ ਜਰੂਰੀ ਤੌਰ ’ਤੇ ਲਾਗੂ ਕੀਤਾ ਜਾ ਰਿਹਾ ਹੈ। ਅਗਸਤ 2021 ਤੱਕ ਇਸ ਮਾਮਲੇ ਚ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ।
ਉਪਭੋਗਤਾ ਮਾਮਲਿਆਂ ਦੀ ਸਕੱਤਰ ਲੀਨਾ ਚੰਦਨ ਨੇ ਕਿਹਾ ਕਿ ਜਰੂਰੀ ਹਾਲਮਾਰਕਿੰਗ ਵਿਵਸਥਾ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਅਤੇ ਸ਼ੁਰੂਚ 256 ਜਿਲ੍ਹਿਆ ਚ ਇਸ ਲਾਗੂ ਕੀਤਾ ਜਾਵੇਗਾ। ਜਿੱਥੇ ਮੁਲਵਾਨ ਧਾਤਾਂ ਦੀ ਸ਼ੁਧਤਾ ਦੀ ਜਾਂਚ ਦੇ ਲਈ ਕੇਂਦਰ ਹੈ। ਸਕੱਤਰ ਨੇ ਕਿਹਾ ਕਿ ਬੈਠਕ ਚ ਉਦਯੋਗ ਦੀ ਚਿੰਤਾਵਾਂ ਨੂੰ ਦੂਰ ਕੀਤਾ ਗਿਆ ਹੈ।
ਅਧਿਕਾਰਿਕ ਬਿਆਨ ਦੇ ਮੁਤਾਬਿਕ, ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਸਰਕਾਰ ਨੇ ਗਹਿਣਿਆ ਦੇ ਖੇਤਰ ਚ ਕੁਝ ਇਕਾਈਆਂ ਦੇ ਲਈ ਜਰੂਰੀ ਹਾਲਮਾਰਕਿੰਗ ਵਿਵਸਥਾ ਤੋਂ ਛੋਟ ਦਿੱਤੀ ਹੈ। ਉਦਾਹਰਨ ਦੇ ਲਈ 40 ਲੱਖ ਰੁਪਏ ਤੱਕ ਦੇ ਸਲਾਨਾ ਕਾਰੋਬਾਰ ਵਾਲੇ ਗਹਿਣਿਆਂ ਦੇ ਨਿਰਮਾਤਾਵਾਂ ਨੂੰ ਲਾਜ਼ਮੀ ਹਾਲਮਾਰਕਿੰਗ ਤੋਂ ਛੋਟ ਮਿਲੇਗੀ।