ਪੰਜਾਬ

punjab

ETV Bharat / business

ਚੀਨੀ ਸਮਾਰਟਫੋਨ Xiaomi 'ਤੇ ਟੈਕਸ ਚੋਰੀ ਕਰ ਦੇ ਆਰੋਪ, ਸਰਕਾਰ ਨੇ ਦਿੱਤਾ ਨੋਟਿਸ - ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi

ਵਿੱਤ ਮੰਤਰਾਲੇ ਦੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਕਸਟਮ ਐਕਟ, 1962 ਦੇ ਉਪਬੰਧਾਂ ਦੇ ਤਹਿਤ 1 ਅਪ੍ਰੈਲ 2017 ਤੋਂ 30 ਜੂਨ ਤੱਕ ਦੀ ਮਿਆਦ ਲਈ 653 ਕਰੋੜ ਰੁਪਏ ਦੀ ਡਿਊਟੀ ਦੀ ਮੰਗ ਅਤੇ ਵਸੂਲੀ ਲਈ Xiaomi ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ 3 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਚੀਨੀ ਸਮਾਰਟਫੋਨ Xiaomi 'ਤੇ ਟੈਕਸ ਚੋਰੀ ਕਰ ਦੇ ਆਰੋਪ
ਚੀਨੀ ਸਮਾਰਟਫੋਨ Xiaomi 'ਤੇ ਟੈਕਸ ਚੋਰੀ ਕਰ ਦੇ ਆਰੋਪ

By

Published : Jan 6, 2022, 1:40 PM IST

ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਤੇ ਸਖ਼ਤ ਐਕਸ਼ਨ ਲੈਂਦਿਆ ਵਿੱਤ ਮੰਤਰਾਲੇ ਦੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਖੁਲਾਸਾ ਕੀਤਾ ਹੈ ਕਿ Xiaomi ਕੰਪਨੀ ਨੇ ਸਾਲ 2017 ਤੋਂ 2021 ਤੱਕ 653 ਕਰੋੜ ਰੁਪਏ ਦਾ ਟੈਕਸ ਚੋਰੀ ਕੀਤਾ ਹੈ।

ਜਿਸ ਤਹਿਤ ਵਿੱਤ ਮੰਤਰਾਲੇ ਦੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਕਸਟਮ ਐਕਟ, 1962 ਦੇ ਉਪਬੰਧਾਂ ਦੇ ਤਹਿਤ 1 ਅਪ੍ਰੈਲ 2017 ਤੋਂ 30 ਜੂਨ ਤੱਕ ਦੀ ਮਿਆਦ ਲਈ 653 ਕਰੋੜ ਰੁਪਏ ਦੀ ਡਿਊਟੀ ਦੀ ਮੰਗ ਅਤੇ ਵਸੂਲੀ ਲਈ Xiaomi ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ 3 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਵਿੱਤ ਮੰਤਰਾਲੇ ਦੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਜਾਂਚ ਦੌਰਾਨ ਪਾਇਆ ਸੀ ਕਿ ਦਰਾਮਦ ਕੀਤੇ ਗਏ ਸਾਮਾਨ ਦੇ ਨਿਰਧਾਰਤ ਮੁੱਲ ਵਿੱਚ (COME INDIA) ਸ਼ਿਓਮੀ ਇੰਡੀਆ ਅਤੇ ਕੰਟਰੈਕਟ ਮੈਨੂਫੈਕਚਰਿੰਗ ਕੰਪਨੀਆਂ ਦੁਆਰਾ ਰਾਇਲਟੀ ਦੀ ਰਕਮ ਸ਼ਾਮਲ ਨਹੀਂ ਕੀਤੀ ਗਈ ਸੀ, ਜੋ KF ਕਸਟਮ ਕਾਨੂੰਨ ਦੀ ਉਲੰਘਣਾ ਹੈ।

ਇਸ ਤੋਂ ਇਲਾਵਾਂ ਸ਼ਿਓਮੀ ਇੰਡੀਆ ਅਤੇ ਇਸ ਦੀਆਂ ਮੰਤਰਾਲੇ ਨੇ ਕਿਹਾ ਕਿ Xiaomi ਇੰਡੀਆ ਟ੍ਰਾਂਜੈਕਸ਼ਨ ਮੁੱਲ ਵਿੱਚ 'ਰਾਇਲਟੀ ਅਤੇ ਲਾਇਸੈਂਸ ਫੀਸ' ਨੂੰ ਸ਼ਾਮਲ ਨਾ ਕਰਕੇ ਕਸਟਮ ਡਿਊਟੀ ਤੋਂ ਬਚ ਰਹੀ ਹੈ।

ਇਹ ਵੀ ਪੜੋ:- ਕੀ ਡਿਜੀਟਲ ਸੋਨਾ ਇੱਕ ਚੰਗਾ ਨਿਵੇਸ਼ ਵਿਕਲਪ ਹੈ? ਜਾਣੋ ਕਿ ਮਾਹਰ ਕੀ ਸੁਝਾਅ ਦਿੰਦੇ ਹਨ

ABOUT THE AUTHOR

...view details