ਪੰਜਾਬ

punjab

ETV Bharat / business

ਸਰਕਾਰ ਨੇ ਪੈਟਰੋਲ 'ਤੇ 10 ਤੇ ਡੀਜ਼ਲ ਉੱਤੇ 13 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਵਧਾਈ - ਡੀਜ਼ਲ ਉੱਤੇ 13 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ,

ਸਰਕਾਰ ਨੇ ਮੰਗਲਵਾਰ ਰਾਤ ਨੂੰ ਪੈਟਰੋਲ 'ਤੇ ਐਕਸਾਈਜ਼ ਡਿਊਟੀ 'ਚ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਫ਼ੋਟੋ।
ਫ਼ੋਟੋ।

By

Published : May 6, 2020, 10:41 AM IST

ਨਵੀਂ ਦਿੱਲੀ: ਸਰਕਾਰ ਨੇ ਮੰਗਲਵਾਰ ਰਾਤ ਨੂੰ ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਿੱਚ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੂਨ ਵਿਕਰੀ ਦੀਆਂ ਕੀਮਤਾਂ ਵਿੱਚ ਇਸ ਵਾਧੇ ਕਾਰਨ ਕੋਈ ਬਦਲਾਵ ਨਹੀਂ ਹੈ। ਇਹ ਫੀਸ ਦਰ ਵਿੱਚ ਤਬਦੀਲੀਆਂ 6 ਮਈ 2020 ਤੋਂ ਲਾਗੂ ਹੋਣਗੀਆਂ।

ਇਸ ਮਹੀਨੇ, ਬੈਂਚਮਾਰਕ ਬ੍ਰੈਂਟ ਕੱਚਾ ਤੇਲ ਡਿੱਗ ਕੇ 18.10 ਅਮਰੀਕੀ ਡਾਲਰ ਪ੍ਰਤੀ ਬੈਰਲ ਰਹਿ ਗਿਆ ਹੈ ਜੋ ਕਿ 1999 ਦੇ ਬਾਅਦ ਸਭ ਤੋਂ ਘੱਟ ਹੈ। ਦੁਨੀਆ ਭਰ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਨੇ ਮੰਗ ਨੂੰ ਖਤਮ ਕਰ ਦਿੱਤਾ ਹੈ। ਉਦੋਂ ਤੋਂ ਕੀਮਤਾਂ ਲਗਭਗ 28 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ।

ABOUT THE AUTHOR

...view details