ਪੰਜਾਬ

punjab

ETV Bharat / business

ਕੇਂਦਰ ਦੇ ਦਖ਼ਲ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵਿਚ ਗਿਰਾਵਟ

ਦੇਸ਼ ਵਿੱਚ ਪਿਆਜ਼ਾਂ ਦੀਆਂ ਕੀਮਤਾਂ ਆਸਮਾਨ ਛੂਹਣ ਲੱਗ ਪਈਆਂ ਸਨ ਅਤੇ ਦੇਸ਼ ਵਿੱਚ ਪਿਆਜ਼ ਦੀ ਮਾਤਰਾ ਵਿੱਚ ਕਾਫ਼ੀ ਕਮੀ ਵੀ ਆ ਗਈ ਸੀ, ਜਿਸ ਨੂੰ ਲੈ ਕੇ ਦੇਸ਼ ਦੀ ਸਰਕਾਰ ਨੇ ਪਿਆਜ਼ਾਂ ਦੇ ਆਯਾਤ ਕਰਨ ਦਾ ਫ਼ੈਸਲਾ ਲਿਆ।

onion prices, Ram vilas pasawan, Imported onions
ਪਿਆਜ਼ ਹੋਇਆ ਸਸਤਾ, ਕੇਂਦਰ ਸਰਕਾਰ ਕਰਵਾ ਰਹੀ ਐ ਮੁਹੱਈਆ

By

Published : Jan 8, 2020, 1:44 PM IST

ਨਵੀਂ ਦਿੱਲੀ: ਕੇਂਦਰੀ ਉਪਭੋਗਤਾ ਮਾਮਲੇ, ਖਾਧ ਅਤੇ ਜਨਤਕ ਵਿਤਰਣ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮੰਗਲਵਾਰ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਆਯਾਤ ਕੀਤੇ ਪਿਆਜ਼ 49-58 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਸੂਬਿਆਂ ਉਪਲੱਭਧ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ 12,000 ਟਨ ਪਿਆਜ਼ ਵਿਦੇਸ਼ਾਂ ਤੋਂ ਆ ਚੁੱਕਿਆ ਹੈ ਜੋ ਸੂਬਿਆਂ ਵਿਚਕਾਰ ਲਈ ਵੰਡੇ ਜਾਣ ਲਈ ਤਿਆਰ ਹੈ। ਉੱਧਰ, ਪਿਆਜ਼ ਦੀਆਂ ਕੀਮਤਾਂ ਘੱਟਣ ਤੋਂ ਬਾਅਦ ਸੂਬੇ ਹੁਣ ਪਿਆਜ਼ ਖਰੀਦਣ ਤੋਂ ਨਾਂਹ ਕਰ ਰਹੇ ਹਨ। ਸੂਬਿਆਂ ਵੱਲੋਂ ਪਹਿਲਾਂ 33,139 ਟਨ ਪਿਆਜ਼ ਦੀ ਮੰਗ ਕੀਤੀ ਗਈ ਸੀ ਜੋ ਬਾਅਦ ਵਿੱਚ ਘੱਟ ਕੇ 14,309 ਟਨ ਰਹਿ ਗਈ ਹੈ।

ਪਾਸਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਆਯਾਤ ਕੀਤੇ ਪਿਆਜ਼ ਦੀ ਲਾਗਤ ਦੇ ਆਧਾਰ ਉੱਤੇ ਹੀ ਤੈਅ ਕੀਤਾ ਹੈ। ਭਾਵ ਲੈਂਡਿੰਗ ਰੇਟ ਉੱਤੇ ਹੀ ਸੂਬਿਆਂ ਨੂੰ ਪਿਆਜ਼ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ 49-58 ਰੁਪਏ ਪ੍ਰਤੀ ਕਿਲੋ ਦੇ ਦਾਇਰੇ ਵਿੱਚ ਆਉਂਦਾ ਹੈ।

ਵੇਖੋ ਵੀਡੀਓ।

ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 1 ਲੱਖ ਟਨ ਪਿਆਜ਼ ਆਯਾਤ ਕਰਨ ਦਾ ਫ਼ੈਸਲਾ ਲਿਆ ਸੀ ਜਿਸ ਵਿੱਚ ਦੱਸਿਆ ਕਿ 40,000 ਟਨ ਸੌਦੇ ਪਹਿਲੇ ਹੀ ਹੋ ਚੁੱਕੇ ਹਨ ਜੋ ਜਨਵਰੀ ਦੇ ਆਖ਼ਿਰ ਤੱਕ ਦੇਸ਼ ਵਿੱਚ ਆ ਜਾਵੇਗਾ। ਹੁਣ ਤੱਕ ਦੇਸ਼ ਵਿੱਚ 12,000 ਟਨ ਆਯਾਤ ਕੀਤਾ ਪਿਆਜ਼ ਆ ਚੁੱਕਿਆ ਹੈ।

ਵਿਦੇਸ਼ੀ ਪਿਆਜ਼ ਵਿੱਚ ਦੇਸੀ ਪਿਆਜ਼ ਵਰਗਾ ਸੁਆਦ ਨਾ ਹੋਣ ਕਾਰਨ ਮੰਗ ਘੱਟ ਹੋਣ ਨੂੰ ਲੈ ਕੇ ਉੱਠੇ ਸੁਆਲਾਂ ਉੱਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਪਿਆਜ਼ ਦੇ ਸੁਆਦ ਨੂੰ ਲੈ ਕੇ ਸਰਕਾਰ ਕੀ ਕਰ ਸਕਦੀ ਹੈ। ਸਰਕਾਰੀ ਏਜੰਸੀ ਨੂੰ ਜਿਥੋਂ ਜਿਹੋ-ਜਿਹਾ ਪਿਆਜ਼ ਮਿਲਿਆ, ਉਸ ਨੇ ਉੱਥੋ ਉਹੋ ਜਿਹਾ ਲਿਆਉਣ ਦੀ ਕੋਸ਼ਿਸ਼ ਕੀਤੀ।

ਆਸਾਮ, ਮਹਾਂਰਾਸ਼ਟਰ, ਹਰਿਆਣਾ ਅਤੇ ਓੜੀਸ਼ਾ ਨੇ ਸ਼ੁਰੂਆਤ ਵਿੱਚ ਲੜੀਵਾਰ 10,000 ਟਨ, 3480 ਟਨ, 3,000 ਟਨ ੍ਤੇ 100 ਟਨ ਪਿਆਜ਼ਾਂ ਦੀ ਮੰਗ ਕੀਤੀ ਸੀ, ਪਰ ਸੋਧ ਮੰਗ ਵਿੱਚ ਇਨ੍ਹਾਂ ਸੂਬਿਆਂ ਨੇ ਆਯਾਤ ਪਿਆਜ਼ ਖਰੀਦਣ ਤੋਂ ਨਾਂਹ ਕਰ ਦਿੱਤੀ ਹੈ।

ਉਪਭੋਗਤਾ ਮਾਮਲੇ ਦੇ ਮੰਤਰਾਲੇ ਦੇ ਸਕੱਤਰ ਅਵਿਨਾਸ਼ ਸ਼੍ਰੀਵਾਸਤਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਬਿਨੇਟ ਸਕੱਤਰ ਨੇ ਅੱਜ ਸਵੇਰੇ ਵੀਡਿਓ ਕਾਨਫ਼ਰੰਸ ਕਰ ਕੇ ਸੂਬਾ ਸਰਕਾਰਾਂ ਨੂੰ ਆਯਾਤ ਕੀਤੇ ਪਿਆਜ਼ ਖ਼ਰੀਦ ਕੇ ਸੂਬਿਆਂ ਨੂੰ ਵੰਡਣ ਦਾ ਚੇਤਾਵਨੀ ਦਿੱਤੀ ਹੈ ਤਾਂਕਿ ਪਿਆਜ਼ਾਂ ਦੀ ਉਪਲੱਭਤਾ ਵਧੇ ਅਤੇ ਕੀਮਤ ਉੱਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਦਸੰਬਰ ਤੋਂ ਬਾਅਦ ਹੀ ਪਿਆਜ਼ਾਂ ਦੀਆਂ ਕੀਮਤਾਂ ਘੱਟਣੀਆਂ ਸ਼ੁਰੂ ਹੋ ਗਈਆਂ ਜਿਸ ਕਰਾਨ ਸੂਬਿਆਂ ਵਿੱਚ ਮੰਗ ਘੱਟ ਗਈ।

ਕੈਬਿਨੇਟ ਸਕੱਤਰ ਨੇ ਆਸਾਮ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ, ਹਰਿਆਣਾ, ਕੇਰਲ, ਕਰਨਾਟਕਾ ਅਤੇ ਤਾਮਿਲਨਾਡੂ ਸਮੇਤ 12 ਸੂਬਿਆਂ ਦੇ ਨਾਲ ਵੀਡਿਓ ਕਾਨਫ਼ਰੰਸ ਕਰ ਕੇ ਉਨ੍ਹਾਂ ਤੋਂ ਸ਼ੁਰੂਆਤੀ ਮੰਗ ਦੀ ਪਾਲਣ ਕਰਨ ਅਤੇ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਨੂੰ ਲੈ ਕੇ ਜ਼ਰੂਰਤ ਮੁਤਾਬਕ ਜ਼ਿਆਦਾ ਆਯਾਤ ਕੀਤੇ ਪਿਆਜ਼ ਖਰੀਦਣ ਦੀ ਚੇਤਾਵਨੀ ਦਿੱਤੀ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਖ਼ੁਦਰਾ ਪਿਆਜ਼ ਹਾਲੇ ਵੀ 50-80 ਰੁਪਏ ਪ੍ਰਤੀ ਕੋਲ ਵਿੱਕ ਰਿਹਾ ਹੈ। ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਮੰਗਲਵਾਰ ਨੂੰ ਪਿਆਜ਼ ਦੀ ਕੀਮਤ 15-57.50 ਰੁਪਏ ਪ੍ਰਤੀ ਕਿਲੋ ਸੀ, ਜਦਕਿ ਪਿਆਜ਼ਾਂ ਦੇ ਆਉਣ ਦੀ ਮਾਤਰਾ 1,512.4 ਟਨ ਸੀ।

ABOUT THE AUTHOR

...view details