ਨਵੀਂ ਦਿੱਲੀ : ਅਜਿਹੇ ਸਮੇਂ ਜਦੋਂ ਮੋਦੀ ਸਰਕਾਰ ਦੇ ਦੂਸਰੇ ਕਾਰਜ਼ਕਾਲ ਦੇ ਦੂਸਰੇ ਆਮ ਬਜ਼ਟ ਦੀ ਤਿਆਰੀ ਦਾ ਕੰਮ ਜੋਰ ਫ਼ੜ ਚੁੱਕਾ ਹੈ, ਵਿੱਤ ਮੰਤਰਾਲੇ ਦੀ ਬਜਟ ਟੀਮ ਵਿੱਚ 2 ਮਹੱਤਵਪੂਰਨ ਅਧਿਕਾਰੀਆਂ ਦੀ ਘਾਟ ਹੋਈ ਹੈ। ਇੰਨ੍ਹਾਂ ਵਿੱਚ ਪੂਰਨ ਕਾਲ ਖ਼ਰਚ ਸਕੱਤਰ ਦਾ ਅਹੁਦਾ ਖਾਲੀ ਹੈ, ਜਦਕਿ ਸੰਯੁਕਤ ਸਕੱਤਰ (ਬਜਟ)ਦਾ ਅਹੁਦਾ ਵੀ ਪਿਛਲੇ 3ਮਹੀਨਿਆਂ ਤੋਂ ਖਾਲੀ ਪਿਆ ਹੈ।
ਆਮ ਬਜਟ 1 ਫ਼ਰਵਰੀ 2020 ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਜਟ ਨੂੰ ਲੈ ਕੇ ਕਾਫ਼ੀ ਉਮੀਦਾਂ ਹਨ। ਇੰਤਜ਼ਾਰ ਹੋ ਰਿਹਾ ਹੈ ਕਿ ਇਸ ਵਿੱਚ ਅਜਿਹੇ ਸੰਰਚਨਾਤਕਮ ਸੁਧਾਰਾਂ ਦਾ ਦੂਸਰੇ ਦੌਰ ਸ਼ੁਰੂ ਹੋਵੇਗਾ ਜਿਸ ਵਿੱਚ ਅਰਥ-ਵਿਵਸਥਾ ਨੂੰ ਮੁੜ ਲੀਹੇ ਲਿਆਂਦਾ ਜਾ ਸਕਦਾ ਹੈ। ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ ਵਿੱਚ ਆਰਥਿਕ ਵਾਧਾ ਦਰ 6 ਸਾਲ ਦੇ ਹੇਠਲੇ ਪੱਧਰ 4.5 ਫ਼ੀਸਦੀ ਉੱਤੇ ਆ ਗਈ ਹੈ। ਖਰਚ ਸਕੱਤਰ ਤੋਂ ਇਲਾਵਾ ਸੰਯੁਕਤ ਸਕੱਤਰ (ਬਜਟ)ਦਾ ਅਹੁਦਾ ਵੀ ਪਿਛਲੇ 3 ਮਹੀਨਿਆਂ ਤੋਂ ਖ਼ਾਲੀ ਹੈ।
ਪੂਰਾ ਬਜਟ ਬਣਾਉਣ ਦੀ ਪ੍ਰਕਿਰਿਆ ਵਿੱਚ ਸੰਯੁਕਤ ਸਕੱਤਰ (ਬਜਟ) ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜੀ ਸੀ ਮੁਰਮੂ ਨੂੰ ਨਵੇਂ ਬਣੇ ਕੇਂਦਰੀ ਸ਼ਾਸ਼ਨ ਵਾਲੇ ਸੂਬੇ ਜੰਮੂ-ਕਸ਼ਮੀਰ ਦਾ ਰਾਜਪਾਲ ਲਾਏ ਜਾਮ ਤੋਂ ਬਾਅਦ ਖਰਚ ਸਕੱਤਰ ਦਾ ਅਹੁਦਾ ਖਾਲੀ ਹੈ। ਮੁਰਮੂ ਨੇ 29 ਅਕਤੂਬਰ ਨੂੰ ਖਰਚ ਸਕੱਤਰ ਦਾ ਅਹੁਦਾ ਛੱਡਿਆ ਸੀ। ਉਸ ਤੋਂ ਬਾਅਦ ਅਤਨੂ ਚੱਕਵਰਤੀ ਨੂੰ ਖ਼ਰਚ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਗੁਜਰਾਤ ਕੈਡਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਚੱਕਰਵਰਤੀ ਵਿੱਤ ਮੰਤਰਾਲੇ ਵਿੱਚ ਆਰਥਿਕ ਮਾਮਲਿਆਂ ਦੇ ਸਕੱਤਰ ਹਨ। ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਵਿੱਚ ਇੱਕ ਸਾਲ ਦੇ ਕਾਰਜ਼ਕਾਰ ਤੋਂ ਬਾਅਦ ਚੱਕਰਵਤੀ ਨੂੰ ਇਸ ਸਾਲ ਜੁਲਾਈ ਵਿੱਚ ਆਰਥਿਕ ਮਾਮਲਿਆਂ ਦਾ ਸਕੱਤਰ ਨਿਯਕੁਤ ਕੀਤਾ ਗਿਆ ਸੀ। ਵਿੱਤ ਮੰਤਰਾਲੇ ਨੇ 2020-21 ਦਾ ਸਲਾਨਾ ਬਜਟ ਤਿਆਰ ਕਰਨ ਦੀ ਪ੍ਰਕਿਰਿਆ 14 ਅਕਤੂਬਰ ਨੂੰ ਬਜਟ ਪਹਿਲਾਂ-ਸੋਧ ਅਨੁਮਾਨ ਬੈਠਕ ਦੇ ਨਾਲ ਕੀਤੀ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਦੂਸਰਾ ਬਜਟ ਹੋਵੇਗਾ. ਇਸ ਨੂੰ ਇਸ ਪੁਸ਼ਟੀ ਪੱਖੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿ ਇਹ ਅਜਿਹੇ ਸਮੇਂ ਆ ਰਿਹਾ ਹੈ ਜਦੋਂ ਅਰਥ-ਵਿਵਸਤਾ ਵਿੱਚ ਸੁਸਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਪਿਛਲੀ ਮੌਦਰਿਕ ਸਮੀਖਿਆ ਵਿੱਚ 2019-20 ਲਈ ਵਾਧਾ ਦਰ ਦੇ ਅਨੁਮਾਨ ਨੂੰ 6.1 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਹੈ।