ਨਵੀ ਦਿੱਲੀ: ਮੋਦੀ ਸਰਕਾਰ ਅੱਜ ਆਪਣਾ ਪਹਿਲਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ। ਬਜਟ ਤੋਂ ਠੀਕ ਪਹਿਲਾਂ ਰਾਜਸਭਾ 'ਚ ਵੀਰਵਾਰ ਨੂੰ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ ਸੀ। ਦੇਸ਼ ਦੇ ਬਜਟ ਨੂੰ ਬਣਾਉਣ ਦੇ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਟੀਮ ਨੇ ਮਿਲ ਕੇ ਕੰਮ ਕੀਤਾ ਹੈ। ਅਸੀ ਤੁਹਾਨੂੰ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਪੂਰਾ ਬਜਟ ਬਣਾਇਆ ਹੈ।
ਦੇਸ਼ ਦਾ ਬਜਟ ਤਿਆਰ ਕਰਨ ਲਈ ਸੀਤਾਰਮਨ ਦੀ ਇਸ ਟੀਮ ਨੇ ਨਿਭਾਈ ਮੁੱਖ ਭੂਮਿਕਾ - narendra modi
ਦੇਸ਼ ਦਾ ਬਜਟ ਤਿਆਰ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਟੀਮ ਦੇ ਅਧਿਕਾਰੀਆਂ ਨੇ ਮਿਲ ਕੇ ਕੰਮ ਕੀਤਾ ਹੈ।
ਇਸ ਬਜਟ ਨੂੰ ਤਿਆਰ ਕਰਨ ਲਈ ਮੁੱਖ ਵਿੱਤ ਸਲਾਹਕਾਰ ਕੇਵੀ ਸੁਬਰਾਮਣੀਅਮ, ਵਿੱਤ ਅਤੇ ਆਰਥਿਕ ਸਕੱਤਰ ਸੁਭਾਸ਼ ਚੰਦਰ ਗਰਗ, ਵਿੱਤ ਸਕੱਤਰ ਅਜੈ ਭੂਸ਼ਣ ਪਾਂਡੇ, ਵਿੱਤ ਸਕੱਤਰ ਜੀਸੀ ਮੁਰਮੂ, ਵਿੱਤ ਸੇਵਾ ਵਿਭਾਗ ਦੇ ਸਕੱਤਰ ਰਾਜੀਵ ਕੁਮਾਰ, DIPAM ਸਕੱਤਰ ਅਤੰਨੂ ਚੱਕਰਵਰਤੀ, ਵਿੱਤ ਮੰਤਰਾਲੇ ਦੇ ਮੁੱਖ ਵਿੱਤ ਸਲਾਹਕਾਰ ਸੰਜੀਵ ਸਾਨਿਆਲ ਜਿਹੇ ਅਧਿਕਾਰਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਸ ਵਾਰ ਬਜਟ ਬਹੁਤ ਖਾਸ ਹੈ, ਕਿਉਂਕਿ ਵਿੱਤ ਮੰਤਰੀ ਕੋਲ ਆਰਥਿਕਤਾ ਵਿੱਚ ਕਈ ਚੁਣੌਤੀਆਂ ਹਨ। ਸਰਕਾਰ ਨੂੰ ਇੱਕ ਪਾਸੇ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਉਧਰ, ਦੂਜੇ ਪਾਸੇ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਤੇ ਵੀ ਜ਼ੋਰ ਦੇਣਾ ਪਵੇਗਾ। ਕਿਉਂਕਿ ਮੋਦੀ ਸਰਕਾਰ ਨੂੰ ਦੂਜੀ ਵਾਰ ਦੇਸ਼ ਦੀ ਸਤਾਂ ਦੇਣ ਵਾਲੀ ਆਮ ਜਨਤਾ ਨੂੰ ਸਰਕਾਰ ਤੋਂ ਕਾਫ਼ੀ ਉਮੀਦ ਹਨ।