ਨਵੀਂ ਦਿੱਲੀ : ਸਾਲ 2020-21 ਲਈ ਕੇਂਦਰੀ ਬਜਟ 1 ਫ਼ਰਵਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਰਥਿਕ ਸਰਵੇਖਣ 31 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ। ਵਿੱਤ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ 2015-16 ਤੋਂ ਬਾਅਦ ਪਹਿਲੀ ਵਾਰ ਹੋਵੇਗਾ, ਜਦ ਬਜਟ ਸ਼ਨਿਚਰਵਾਰ ਨੂੰ ਪੇਸ਼ ਕੀਤਾ ਜਾਵੇਗਾ।
ਸੰਸਦੀ ਕਾਰਜ਼ ਮੰਤਰੀ ਪ੍ਰਹਿਲਾਦ ਜੋਸ਼ੀ ਤੋਂ ਸ਼ੁੱਕਰਵਾਰ ਨੂੰ ਪੁੱਛਿਆ ਗਿਆ ਕਿ ਕੀ ਸਰਕਾਰ ਫ਼ਰਵਰੀ ਦੇ ਪਹਿਲੇ ਦਿਨ ਬਜ਼ਟ ਪੇਸ਼ ਕਰਨ ਦੀ ਪ੍ਰੰਪਰਾ ਦੇ ਨਾਲ ਜਾਵੇਗੀ, ਜਾਂ ਇਸ ਵਿੱਚ ਕੋਈ ਬਦਲਾਅ ਹੋ ਸਕਦਾ ਹੈ, ਕਿਉਂਕਿ 1 ਫ਼ਰਵਰੀ ਨੂੰ ਸ਼ਨਿਚਰਵਾਰ ਹੈ, ਜੋ ਕਿ ਇੱਕ ਗ਼ੈਰ ਕੰਮਕਾਜ਼ੀ ਦਿਨ ਹੈ। ਇਸ ਬਾਰੇ ਜੋਸ਼ੀ ਨੇ ਕਿਹਾ ਕਿ ਪ੍ਰੰਪਰਾ ਜਾਰੀ ਰਹੇਗੀ।