ਪੰਜਾਬ

punjab

ETV Bharat / business

ਬਜਟ 2020: ਸਸਤੇ ਹੋ ਸਕਦੇ ਹਨ ਖਿਡੌਣੇ, ਫ਼ਰਨੀਚਰ ਤੇ ਜੁੱਤੇ - ਬਜ਼ਟ 2020

ਘਰੇਲੂ ਉਦਯੋਗ ਨੂੰ ਰਾਹਤ ਦੇਣ ਅਤੇ ਰੁਜ਼ਗਾਰ ਨੂੰ ਵਧਾਉਣ ਤੋਂ ਇਲਾਵਾ, ਆਯਾਤ ਨੂੰ ਘੱਟ ਕਰਨ ਅਤੇ ਫ਼ੰਡ ਵਧਾਉਣ ਵਿੱਚ ਮਾਲੀਆਂ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਇਹ ਕਦਮ ਚੁੱਕਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਕਈ ਅਜਿਹੇ ਉਦਯੋਗ ਹਨ ਜੋ ਜ਼ਰੂਰਤ ਪੱਖੋਂ ਛੋਟੇ ਅਤੇ ਦਰਮਿਆਨੇ ਖੇਤਰਾਂ ਅਤੇ ਰੁਜ਼ਗਾਰ ਉੱਤੇ ਕੇਂਦਰਿਤ ਹਨ।

toys furniture footwear likely to be cheaper, budget 2020
ਬਜ਼ਟ 2020: ਸਸਤੇ ਹੋ ਸਕਦੇ ਹਨ ਖਿਡੌਣੇ, ਫ਼ਰਨੀਚਰ ਅਤੇ ਜੁੱਤੇ

By

Published : Jan 17, 2020, 3:55 PM IST

ਨਵੀਂ ਦਿੱਲੀ: ਘਰੇਲੂ ਉਦਯੋਗ ਅਤੇ ਲਘੂ ਉਦਯੋਗ ਨੂੰ ਵਧਾਉਣ ਦੇ ਹੱਲਾਂ ਲਈ ਸਰਕਾਰ ਕੇਂਦਰੀ ਬਜਟ ਵਿੱਚ ਖਿਡੌਣਿਆਂ, ਫ਼ਰਨੀਚਰ, ਜੁੱਤੇ, ਕਾਗਜ਼ ਅਤੇ ਰਬੜ ਦੀਆਂ ਵਸਤੂਆਂ ਵਰਗੀਆਂ 300 ਤੋਂ ਜ਼ਿਆਦਾ ਵਸਤੂਆਂ ਉੱਤੇ ਸੀਮਾ ਕਰ ਵਿੱਚ ਵਾਧੇ ਉੱਤੇ ਵਿਚਾਰ ਕਰ ਸਕਦੀ ਹੈ।

ਘੇਰਲੂ ਉਦਯੋਗ ਨੂੰ ਰਾਹਤ ਦੇਣ ਅਤੇ ਰੁਜ਼ਗਾਰ ਨੂੰ ਵਧਾਉਣ ਤੋਂ ਇਲਾਵਾ, ਆਯਾਤ ਨੂੰ ਘੱਟ ਰੱਖਣ ਅਤੇ ਮਾਲੀਆ ਨੂੰ ਵਧਾਉਣ ਵਿੱਚ ਮਦਦ ਕਰਨ ਦੇ ਲਈ ਇਹ ਕਦਮ ਚੁੱਕੇ ਜਾ ਸਕਦੇ ਹਨ। ਇਨ੍ਹਾਂ ਵਿੱਚ ਕੋਈ ਅਜਿਹਾ ਉਦਯੋਗ ਹੈ ਜੋ ਜ਼ਰੂਰਤ ਪੱਖੋਂ ਛੋਟੇ ਅਤੇ ਦਰਮਿਆਨੇ ਖੇਤਰਾਂ ਅਤੇ ਰੁਜ਼ਗਾਰ ਵਿੱਚ ਕੇਂਦਰਿਤ ਹਨ।

ਵਪਾਰ ਅਤੇ ਉਦਯੋਗ ਮੰਤਰਾਲੇ ਨੇ ਆਪਣੀ ਬਜਟ ਸਿਫ਼ਾਰਿਸ਼ਾਂ ਵਿੱਚ ਫ਼ਰਨੀਚਰ, ਰਸਾਇਣ, ਰਬੜ, ਕਾਗਜ਼ ਅਤੇ ਕਾਗਜ਼ ਬੋਰਡਾਂ ਸਮੇਤ ਖੇਤਰਾਂ ਵਿੱਚ 300 ਤੋਂ ਜ਼ਿਆਦਾ ਵਸਤੂਆਂ ਉੱਤੇ ਬੁਨਿਆਦੀ ਸੀਮਾ ਕਰ ਦੇ ਤਕਰਸ਼ੀਲਤਾ ਦਾ ਪ੍ਰਸਤਾਵ ਕੀਤਾ ਹੈ।

ਜੁੱਤੇ ਅਤੇ ਸਬੰਧਿਤ ਉਤਪਾਦਾਂ ਉੱਤੇ ਮੰਤਰਾਲੇ ਨੇ ਮੌਜੂਦਾ 35 ਫ਼ੀਸਦੀ ਤੋਂ 35 ਫ਼ੀਸਦੀ ਕਰ ਵਿੱਚ ਵਾਧੇ ਦਾ ਸੁਝਾਅ ਦਿੱਤਾ ਹੈ, ਜਦਕਿ ਰਬੜ ਦੇ ਨਵੇਂ ਨਿਊਮੈਟਿਕ ਟਾਇਰਾਂ ਲਈ, ਇਹ ਕਰ ਸੀਮਾ ਨੂੰ ਮੌਜੂਦਾ 10-15 ਫ਼ੀਸਦੀ ਤੋਂ ਵਧਾ ਕੇ 40 ਫ਼ੀਸਦੀ ਕਰਨ ਦਾ ਪ੍ਰਸਤਾਵ ਕੀਤਾ ਹੈ।

ਇਹ ਵੀ ਪੜ੍ਹੋ: ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਰਿਕਾਰਡ ਵਾਧਾ, ਸੈਂਸੈਕਸ ਪਹੁੰਚਿਆ 42,000 ਅੰਕਾਂ ਦੇ ਪਾਰ

ਮੰਤਰਾਲੇ ਨੇ ਲਕੜੀ ਦੇ ਫ਼ਰਨੀਚਰ ਉੱਤੇ ਆਯਾਤ ਕਰ ਨੂੰ ਮੌਜੂਦਾ 20 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦੀ ਕਰਨ ਦਾ ਪ੍ਰਸਤਾਵ ਕੀਤਾ ਹੈ। ਕੋਟਡ ਪੇਪਰ, ਪੇਪਰ ਬੋਰਡ ਅਤੇ ਹੱਥਾਂ ਨਾਲ ਬਣੇ ਕਾਗਜ਼ਾਂ ਲਈ, ਕਰ ਨੂੰ 20 ਫ਼ੀਸਦੀ ਤੱਕ ਦੋਗੁਣਾ ਕਰਨ ਦਾ ਸੁਝਾਅ ਦਿੱਤਾ ਹੈ।

ABOUT THE AUTHOR

...view details