ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ 112 ਜ਼ਿਲ੍ਹਿਆਂ ਵਿੱਚ ਪਹਿਲ ਦੇ ਅਧਾਰ ’ਤੇ ਹਸਪਤਾਲ ਸਥਾਪਤ ਕੀਤੇ ਜਾਣਗੇ। ਜਾਣੋ ਕਿ ਸਿਹਤ ਦੇ ਖੇਤਰ ਵਿਚ ਹੋਰ ਕੀ ਵਿਸ਼ੇਸ਼ ਹੋਇਆ ਹੈ।
ਬਜਟ 2020: ਜਾਣੋ ਬਜਟ 'ਚ ਸਿਹਤ ਖੇਤਰ ਨਾਲ ਜੁੜੇ ਜ਼ਰੂਰੀ ਐਲਾਨ - ਬਜਟ 2020-21
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2020-21 ਵਿੱਚ ਸਿਹਤ ਖੇਤਰ ਲਈ ਬਜਟ ਰਾਸ਼ੀ 69 ਹਜ਼ਾਰ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਸੀਤਾਰਮਨ ਨੇ 'ਫਿੱਟ ਇੰਡੀਆ' ਮੂਵਮੈਂਟ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾਣ ਦੀ ਗੱਲ ਕਹੀ ਹੈ।
ਸਿਹਤ ਬਜਟ 2020
ਸਿਹਤ ਖੇਤਰ ਵਿੱਚ ਕੀ ਹੈ ਵਿਸ਼ੇਸ਼-
- ਮੋਦੀ ਸਰਕਾਰ ਨੇ ਸਿਹਤ ਯੋਜਨਾਵਾਂ ਲਈ 69,000 ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ, ਜਿਸ 'ਚ ਪੀਐੱਮ ਜਨ ਸਿਹਤ ਯੋਜਨਾ ਲਈ 6400 ਕਰੋਫ ਰੁਪਏ ਕੀਤੇ ਗਏ ਅਲਾਟ।
- ਆਯੂਸ਼ਮਾਨ ਭਾਰਤ ਯੋਜਨਾ ਅਧੀਨ ਹਸਪਤਾਲਾਂ ਦੀ ਗਿਣਤੀ ਵਧਾਈ ਜਾਵੇਗੀ, ਇਸ ਵਿਸਥਾਰ ਨਾਲ ਟੀਅਰ 2 ਤੇ ਟੀਅਰ 3 ਸ਼ਹਿਰਾਂ ਵਿੱਚ ਸਿਹਤ ਮਦਦ ਦਾ ਦਾਇਰਾ ਵਧੇਗਾ।
- 2024 ਤੱਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨ ਔਸ਼ਧੀ ਕੇਂਦਰਾਂ ਦਾ ਵਿਸਥਾਰ ਕੀਤੀ ਜਾਵੇਗੀ।
- ਆਯੁਸ਼ਮਾਨ ਭਾਰਤ ਯੋਜਨਾ ਨੂੰ ਵਧਾਉਣ ਲਈ ਪੀਪੀਪੀ (ਨਿੱਜੀ-ਸਰਕਾਰੀ ਸਾਂਝੇਦਾਰੀ ਮਾਡਲ) ਜ਼ਰੀਏ ਨਵੇਂ ਹਸਪਤਾਲ ਬਣਾਏ ਜਾਣਗੇ।
- ਸਰਕਾਰ 35 ਹਜ਼ਾਰ ਕਰੋੜ ਰੁਪਏ ਦੇਸ਼ ਵਿੱਚ ਪੋਸ਼ਣ ਨਾਲ ਜੁੜੀਆਂ ਯੋਜਨਾਵਾਂ 'ਤੇ ਖ਼ਰਚ ਕਰੇਗੀ।
- ਪੀਪੀਪੀ ਮਾਡਲ 'ਤੇ ਮੈਡੀਕਲ ਕਾਲਜ ਬਣਾਏ ਜਾਣਗੇ। ਮੈਡੀਕਲ ਕਾਲਜਾਂ ਨੂੰ ਜ਼ਿਲ੍ਹਾ ਹਸਪਤਾਲਾਂ ਨਾਲ ਜੋੜਿਆ ਜਾਵੇਗਾ ਤਾਂ ਜੋ ਮੈਡੀਕਲ ਅਤੇ ਡਾਕਟਰਾਂ ਵਿੱਚ ਫਰਕ ਨੂੰ ਘੱਟ ਕੀਤਾ ਜਾ ਸਕੇ।
- 112 ਜ਼ਿਲ੍ਹਿਆਂ ਨੂੰ ਚਿੰਨ੍ਹ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ।
- 2025 ਤੱਕ ਟੀਬੀ ਦੇ ਖਾਤਮੇ ਲਈ 'ਟੀਬੀ ਹਾਰੇਗਾ, ਦੇਸ਼ ਜਿੱਤੇਗਾ' ਮੁਹਿੰਮ ਦੀ ਸ਼ੁਰੂਆਤ ਦਾ ਐਲਾਨ।
- ਕੇਂਦਰ ਸਰਕਾਰ ਇੰਦਰਧਨੁਸ਼ ਮਿਸ਼ਨ ਦਾ ਵਿਸਥਾਰ ਕਰੇਗੀ।
- ਪੀਐੱਮ ਜਨ ਆਰੋਗ ਯੋਜਨਾ ਨਾਲ 20 ਹਜ਼ਾਰ ਤੋਂ ਜ਼ਿਆਦਾ ਹਸਪਤਾਲ ਜੁੜੇ ਹਨ।
- ਕੇਂਦਰ ਸਰਕਾਰ ਇੰਦਰਧਨੁਸ਼ ਮਿਸ਼ਨ ਦਾ ਵਿਸਥਾਰ ਕਰੇਗੀ।
- ਮੈਡੀਕਲ ਡਿਵਾਇਸ 'ਤੇ ਮਿਲਣ ਵਾਲੇ ਟੈਕਸ ਦਾ ਇਸਤੇਮਾਲ ਕੀਤਾ ਜਾਵੇਗਾ।
- ਸਾਫ਼ ਸਫ਼ਾਈ ਨੂੰ ਲੈ ਕੇ ਜਾਗਰੁਕਤਾ ਫੈਲਾਉਣ ਲਈ ਓਡੀਐਫ ਪਲੱਸ ਯੋਜਨਾ ਤਾਂ ਜੋ ਸਾਲਿਡ ਵੈਸਟ ਕਲੈਕਸ਼ਨ 'ਤੇ ਨਜ਼ਰ ਰੱਖੀ ਜਾ ਸਕੇ। ਇਸ ਲਈ 12300 ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਹਨ।
- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2020-21 ਵਿੱਚ ਸਿਹਤ ਖੇਤਰ ਲਈ ਬਜਟ ਰਾਸ਼ੀ 69 ਹਜ਼ਾਰ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਸੀਤਾਰਮਨ ਨੇ 'ਫਿੱਟ ਇੰਡੀਆ' ਮੂਵਮੈਂਟ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾਣ ਦੀ ਗੱਲ ਕਹੀ ਹੈ।
Last Updated : Feb 1, 2020, 4:58 PM IST