ਨਵੀਂ ਦਿੱਲੀ : ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਇਤਿਹਾਸ ਰਚਦੇ ਹੋਏ ਆਪਣਾ ਪਹਿਲਾ ਬਜਟ ਪੇਸ਼ ਕੀਤਾ ਹੈ। ਮੋਦੀ ਸਰਕਾਰ ਨੇ ਆਪਣੇ ਦੂਸਰੇ ਸ਼ਾਸਨਕਾਲ ਦੇ ਪਹਿਲੇ ਬਜਟ ਵਿੱਚ ਹਰ ਖੇਤਰ ਨੂੰ ਕੁੱਝ ਦੇਣ ਦੀ ਕੋਸ਼ਿਸ਼ ਕੀਤੀ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਿਸਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ 'ਜ਼ੀਰੋ ਬਜਟ ਫਾਰਮਿੰਗ' ਨੂੰ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਬਜਟ ਵਿੱਚ ਕਿਸਾਨਾਂ ਲਈ ਹੋਰ ਵੀ ਮਹੱਤਵਪੂਰਨ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਕਿ ਇਸ ਬਜਟ ਵਿੱਚ ਖੇਤੀ ਲਈ ਕੀ ਖ਼ਾਸ ਹੈ।
ਬਜਟ 2019 : ਆਓ ਜਾਣਦੇ ਹਾਂ ਕੀ ਮਿਲਿਆ ਪੰਜਾਬ ਦੇ ਕਿਸਾਨਾਂ ਨੂੰ - Agriculture Budget
ਮੋਦੀ ਸਰਕਾਰ ਨੇ ਆਪਣੇ ਦੂਸਰੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਕਿਸਾਨਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਰੁਜ਼ਗਾਰ ਅਤੇ ਕਿਸਾਨਾਂ ਦੀ ਆਮਦਨ ਸਰਕਾਰ ਦੇ ਸਾਹਮਣੇ ਚੁਣੌਤੀ ਹੈ। ਅਜਿਹੇ ਵਿੱਚ ਸਰਕਰਾ ਨੇ ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਖੇਤੀ ਵਿਭਾਗ ਵਿੱਚ ਵੱਡਾ ਬਦਲਾਅ ਕੀਤਾ ਹੈ। ਉਥੇ, ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣ ਦੇ ਸੰਕੇਤ ਦਿੱਤੇ ਹਨ।
![ਬਜਟ 2019 : ਆਓ ਜਾਣਦੇ ਹਾਂ ਕੀ ਮਿਲਿਆ ਪੰਜਾਬ ਦੇ ਕਿਸਾਨਾਂ ਨੂੰ](https://etvbharatimages.akamaized.net/etvbharat/prod-images/768-512-3754403-thumbnail-3x2-agriculture03-punjabi.jpg)
designed photo.
ਬਜਟ-2019 ਦਾ ਵੇਰਵਾ
- ਕਿਸਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ 'ਜ਼ੀਰੋ ਬਜਟ ਫ਼ਾਰਮਿੰਗ' ਵਧਾਇਆ ਜਾਵੇਗਾ
- ਅਗਲੇ 5 ਸਾਲਾਂ ਵਿੱਚ 10 ਹਜ਼ਾਰ ਨਵੇਂ ਕਿਸਾਨ ਉਤਪਾਦਕ ਸੰਗਠਨ ਬਣਾਏ ਜਾਣਗੇ
- ਸਾਡੇ ਕਿਸਾਨ ਲਗਾਤਾਰ ਸਫ਼ਲਤਾ ਹਾਸਲ ਕਰਨਗੇ
- ਡੇਅਰੀ ਕੰਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ
- ਹਰ ਯੋਜਨਾ ਦੇ ਕੇਂਦਰ ਵਿੱਚ ਪਿੰਡ, ਗਰੀਬ ਅਤੇ ਕਿਸਾਨ ਹਨ
- ਖੇਤੀ ਤੇ ਸੰਰਚਨਾ ਵਿੱਚ ਹੋਵੇਗਾ ਵਿਆਪਕ ਨਿਵੇਸ਼
- ਅੰਨਦਾਤਾ ਨੂੰ ਊਰਜਾ ਦਾਤਾ ਬਣਾਇਆ ਜਾਵੇਗਾ
- ਦਾਲਾਂ ਲਈ ਦੇਸ਼ ਆਤਮ ਨਿਰਭਰ ਬਣਾਉਣ ਵਾਲੇ ਕਿਸਾਨ ਇੱਜ਼ਤ ਦੇ ਹੱਕਦਾਰ
- ਕਿਸਾਨਾਂ ਨੂੰ ਉੱਚਿਤ ਮੁੱਲ ਦੇਣਾ ਸਾਡਾ ਟੀਚਾ
- ਖੇਤੀ ਖੇਤਰ ਵਿੱਚ ਵਿਕਾਸ ਲਈ ਨਵੇਂ ਕਦਮ ਚੁੱਕੇ ਜਾਣਗੇ