ਨਵੀਂ ਦਿੱਲੀ : ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਪਹਿਲੇ ਬਜਟ ਵਿੱਚ ਜੋ ਸਭ ਤੋਂ ਵੱਡੀ ਉਮੀਦ ਸੀ ਉਹ ਟੈਕਸ ਵਿੱਚ ਰਾਹਤ ਦਿੱਤੀ । ਹੁਣ ਤੱਕ 5 ਲੱਖ ਤੱਕ ਦੀ ਆਮਦਨ ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਪਵੇਗਾ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਟੈਕਸ ਦੇਣ ਵਾਲਿਆਂ ਦਾ ਧੰਨਵਾਦ ਕੀਤਾ, ਨਾਲ ਹੀ ਕਿਹਾ ਕਿ ਟੈਕਸ ਦੇਣਾ ਹਰ ਨਾਗਰਿਕ ਦੀ ਪਹਿਲੀ ਜਿੰਮੇਵਾਰੀ ਹੈ।
ਉਨ੍ਹਾਂ ਨੇ ਐਲਾਨ ਕੀਤਾ ਕਿ ਹੁਣ ਈ-ਵਾਹਨ ਖ੍ਰੀਦਣ ਤੇ ਟੈਕਸ ਵਿੱਚ ਛੂਟ ਮਿਲੇਗਾ। ਹੁਣ ਇਲੈਕਟਰੋ ਕਾਰ 'ਤੇ 4 ਫ਼ੀਸਦੀ ਟੈਕਸ ਦੇਣਾ ਹੋਵੇਗਾ, ਉਥੇ ਹੀ 400 ਕਰੋੜ ਦੇ ਟਰਨ ਓਵਰ ਵਾਲਿਆਂ ਨੂੰ ਹੁਣ ਕਮਰਸ਼ਿਅਲ ਟੈਕਸ ਸਿਰਫ਼ 25 ਫ਼ੀਸਦੀ ਦੇਣਾ ਹੋਵੇਗਾ, ਨਾਲ ਹੀ ਸਟਾਰਟ ਅੱਪ ਨੂੰ ਏਂਜਲ ਟੈਕਸ ਵਿੱਚ ਵੀ ਰਾਹਤ ਦਿੱਤੀ ਗਈ ਹੈ।