ਨਵੀਂ ਦਿੱਲੀ : ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅੱਜ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰੇਗੀ। ਇਸ ਵਾਰ ਪਹਿਲਾਂ ਚੱਲੀ ਆ ਰਹੀ ਬ੍ਰੀਫਕੇਸ ਵਾਲੀ ਪ੍ਰੰਪਰਾ ਨੂੰ ਖ਼ਤਮ ਕਰ ਕੇ ਬਜਟ ਨੂੰ ਇੱਕ ਲਾਲ ਰੰਗ ਦੇ ਕਪੜੇ ਵਿੱਚ ਰੱਖਿਆ ਗਿਆ ਹੈ ਅਤੇ ਉਸ ਦੇ ਉੱਪਰ ਅਸ਼ੋਕ ਚੱਕਰ ਦਾ ਚਿੰਨ੍ਹ ਲੱਗਿਆ ਹੋਇਆ ਹੈ।
ਇਸ ਸਬੰਧੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਕੇ.ਸੁਬਰਾਮਣਿਅਮ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਨੇ ਲਾਲ ਰੰਗ ਦੇ ਕੱਪੜੇ ਵਿੱਚ ਬਜਟ ਦਸਤਾਵੇਜ਼ ਨੂੰ ਰੱਖਿਆ ਹੈ। ਇਹ ਇੱਕ ਭਾਰਤੀ ਪ੍ਰੰਪਰਾ ਹੈ। ਇਹ ਪੱਛਮੀ ਵਿਚਾਰਾਂ ਦੀ ਗੁਲਾਮੀ ਤੋਂ ਨਿਲਕਲਣ ਦਾ ਪ੍ਰਤੀਕ ਹੈ। ਇਹ ਬਜਟ ਨਹੀਂ ਹੈ, 'ਬਹੀ ਖਾਤਾ ਹੈ'.