ਨਵੀਂ ਦਿੱਲੀ : ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣਾ ਸਰਕਾਰ ਦੀ ਪ੍ਰਥਾਮਿਕਤਾ ਹੋਵੇਗੀ। ਜਲ ਸਰੋਤ ਵਿਭਾਗ ਦਾ ਟੀਚਾ ਜਲ ਜੀਵਨ ਮਿਸ਼ਨ ਦੇ ਤਹਿਤ 2024 ਤੱਕ 'ਹਰ ਘਰ ਜਲ' ਹੈ। 256 ਜ਼ਿਲ੍ਹਿਆਂ ਵਿੱਚ ਜਲ ਸ਼ਕਤੀ ਯੋਜਨਾ ਚਲਾਉਣਗੇ।
ਬਜਟ 2019 : ਸਰਕਾਰ ਦਾ 2024 ਤੱਕ ਦਾ 'ਹਰ ਘਰ ਜਲ' ਦਾ ਟੀਚਾ - health budget
ਅੱਜ ਦੇ ਬਜਟ ਵਿੱਚ ਲੋਕਾਂ ਦੀ ਸਿਹਤ ਵਾਸਤੇ ਸਾਫ਼ ਪਾਣੀ ਦੀ ਹਰ ਘਰ ਜਲ ਯੋਜਨਾ ਲਿਆਂਦੀ ਹੈ।

ਬਜਟ 2019 : ਸਰਕਾਰ ਦਾ 2024 ਤੱਕ ਦਾ 'ਹਰ ਘਰ ਜਲ' ਦਾ ਟੀਚਾ
ਭਾਰਤ ਦੀ ਜਲ ਸੁਰੱਖਿਆ ਨਿਸ਼ਚਿਤ ਕਰਦੇ ਹੋਏ ਦੇਸ਼ ਵਾਸੀਆਂ ਨੂੰ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਦਾ ਕੰਮ ਹੈ, ਇਸ ਦੇ ਲਈ ਮੁੱਖ ਕਦਮ ਚੁੱਕੇ ਜਾਣਗੇ। ਜਲ ਜੀਵਨ ਮਿਸ਼ਨ ਤਹਿਤ ਸਰਕਾਰ ਜਲ ਦੀ ਮੰਗ ਅਤੇ ਪੂਰਤੀ ਤੇ ਕੰਮ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਾਣੀ ਲਈ ਜਲ-ਸ਼ਕਤੀ ਮੰਤਰਾਲੇ ਦਾ ਗਠਨ ਕੀਤਾ ਹੈ। ਜਲ ਪੂਰਤੀ ਦੇ ਟੀਚੇ ਨੂੰ ਲਾਗੂ ਕੀਤਾ ਜਾ ਰਿਹਾ ਹੈ, 1500 ਬਲਾਕ ਦੀ ਪਹਿਚਾਣ ਕੀਤੀ ਗਈ ਹੈ।