ਹੈਦਰਾਬਾਦ: ਕੋਰੋਨਾ ਨੇ ਲੋਕਾਂ ਦੇ ਜੀਵਨ ਸ਼ੈਲੀ 'ਤੇ ਬਹੁਤ ਪ੍ਰਭਾਵ ਪਾਇਆ ਹੈ। ਅਨਲੌਕ ਵੱਲ ਵਧਦੇ ਹੋਏ, ਜਿਥੇ ਇੱਕ ਪਾਸੇ ਦੇਸ਼ ਦੀ ਸਥਿਤੀ ਆਮ ਹੋ ਰਹੀ ਹੈ, ਉਥੇ ਹੀ ਲੋਕ ਜਨਤਕ ਥਾਵਾਂ ਅਤੇ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰ ਰਹੇ ਹਨ। ਇਸ ਦਾ ਇੱਕ ਸਭ ਤੋਂ ਵੱਡਾ ਪ੍ਰਭਾਵ ਸਿਨੇਮਾ ਹਾਲ ਮਾਲਕਾਂ 'ਤੇ ਵੀ ਪਿਆ ਹੈ। ਲੋਕ ਅੱਜਕਲ੍ਹ ਮਾਲ 'ਚ ਜਾ ਕੇ ਸਿਨੇਮਾ ਦੇਖਣ ਦੀ ਬਜਾਏ ਘਰ 'ਚ ਵੀ ਓਟੀਟੀ ਪਲੇਟਫਾਰਮ 'ਤੇ ਇਸ ਦਾ ਅਨੰਦ ਲੈ ਰਹੇ ਹਨ।
ਕਿਵੇ ਹੋਵੇ ਜੇ ਤੁਹਾਨੂੰ ਘਰ ਵਰਗੀ ਸੁਰੱਖਿਆ ਤੇ ਆਰਾਮ ਥਿਏਟਰ 'ਚ ਮਿਲਣ ਲੱਗ ਜਾਏ ਤਾਂ। ਜਿਥੇ ਤੁਸੀਂ ਇੱਕ ਘੱਟ ਪੈਸੇ ਦੇ ਕੇ ਪੂਰਾ ਥੀਏਟਰ ਆਪਣੇ ਪਰਿਵਾਰ ਲਈ ਬੁਕ ਕਰ ਸਕਦੇ ਹੋ।
ਕੋਰੋਨਾ ਸੰਕਟ ਦੇ ਵਿਚਕਾਰ, ਕੰਪਨੀਆਂ ਹੁਣ ਦਰਸ਼ਕਾਂ ਨੂੰ ਸਿਨੇਮਾ ਹਾਲ ਵਿੱਚ ਲਿਆਉਣ ਲਈ ਅਜਿਹੀਆਂ ਪੇਸ਼ਕਸ਼ਾਂ ਲੈ ਕੇ ਆ ਰਹੀਆਂ ਹਨ।
ਵੇਵ ਸਿਨੇਮਾ ਨੇ ਟਵੀਟ ਕਰ ਦੱਸਿਆ ਕਿ ਸਿਰਫ਼ 2,499 ਰੁਪਏ ਦੇ ਕੇ ਤੁਸੀ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਪ੍ਰਾਈਵੇਟ ਸਿਨੇਮਾ ਦਾ ਅਨੰਦ ਮਾਣ ਸਕਦੇ ਹੋ। ਇਸ ਲਈ ਤੁਸੀ ਜ਼ਿਆਦਾ ਤੋਂ ਜ਼ਿਆਦਾ 25 ਲੋਕਾਂ ਨੂੰ ਹੀ ਸੱਦਾ ਦੇ ਸਕਦੇ ਹੋ। ਗੋਲਡ ਜਾ ਪਲੈਟੀਨਮ ਸਹੂਲਤ ਲਈ ਪੈਕੇਜ ਵੱਖਰੇ ਹੋ ਸਕਦੇ ਹਨ।
ਵੇਵ ਸਿਨੇਮਾ ਦਾ ਕਹਿਣਾ ਹੈ ਕਿ ਕੋਰੋਨਾ ਪੀਰੀਅਡ ਵਿੱਚ ਦਰਸ਼ਕਾਂ ਨੂੰ ਜ਼ਿਆਦਾਤਰ ਸੁਰੱਖਿਆ ਤੇ ਆਰਾਮ ਦਾਇਕ ਭਾਵਨਾ ਦੇਣ ਲਈ ਅਜਿਹਾ ਆਫ਼ਰ ਦਿੱਤਾ ਗਿਆ ਹੈ।
ਇਸ ਹੀ ਤਰ੍ਹਾਂ ਦਾ ਇੱਕ ਆਫ਼ਰ ਪੀਵੀਆਰ ਵੀ ਲੈ ਕੇ ਆਇਆ ਹੈ, ਜਿਥੇ ਤੁਸੀ ਆਪਣੇ ਪਰਿਵਾਰ ਵਾਲਿਆਂ ਨਾਲ ਸਿਨੇਮਾ ਦਾ ਅਨੰਦ ਲੈ ਸਕਦੇ ਹੋ, ਉਹ ਵੀ ਬਿਨ੍ਹਾਂ ਸੰਕਰਮਣ ਤੇ ਡਰ ਦੇ। ਇਸ ਲਈ ਤੁਹਾਨੂੰ 1,999 ਰੁਪਏ ਖਰਚ ਕਰਨੇ ਹੋਣਗੇ।
ਜੇ ਤੁਸੀਂ ਪੀਵੀਆਰ ਦੇ ਲਗਜ਼ਰੀ ਥੀਏਟਰਾਂ ਵਿੱਚ ਇਸ ਦਾ ਅਨੰਦ ਲੈਣਾ ਚਾਹੁੰਦੇ ਹੋ, ਤਾਂ ਇਸ 'ਤੇ ਘੱਟੋ ਘੱਟ 4,000 ਰੁਪਏ ਦੀ ਕੀਮਤ ਆ ਸਕਦੀ ਹੈ।