ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਜਨਤਕ ਬੈਂਕਾਂ ਦੇ ਮੁੱਖ ਅਧਿਕਾਰੀਆਂ ਦੇ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਇਸ ਵਿੱਚ ਕਰਜ਼ ਵੰਡ ਵਿੱਚ ਪ੍ਰਗਤੀ ਸਮੇਤ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕੀਤੀ ਗਈ।
ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਕਰ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਉੱਤੇ ਚਰਚਾ ਕੀਤੀ ਗਈ। ਜਿਸ ਵਿੱਚ ਸੀਤਾਰਮਣ ਨੇ ਕਿਹਾ ਕਿ ਛੋਟੇ ਵਪਾਰੀਆਂ ਨੂੰ ਜ਼ਰੂਰਤ ਦੇ ਸਮੇਂ ਨਕਦੀ ਉਪਲੱਭਧ ਕਰਵਾਉਣ ਲਈ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਐੱਮਐੱਸਐੱਮਈ ਖੇਤਰ ਨੂੰ ਬਿੱਲ ਛੂਟ ਸੁਵਿਧਾ ਤਹਿਤ ਨਕਦੀ ਮੁਹੱਈਆ ਹੋਵੇ।
ਵੱਡੀਆਂ ਕੰਪਨੀਆਂ ਤੋਂ ਕਾਰਪੋਰੇਟ ਕਾਰਜ਼ ਮੰਤਰਾਲੇ ਵਿੱਚ ਦਰਜ ਕਰਵਾਈ ਗਈ ਰਿਟਰਨ ਮੁਤਾਬਕ ਐੱਮਐੱਸਐੱਮਈ ਖੇਤਰ ਦਾ ਵੱਡੀਆਂ ਕੰਪਨੀਆਂ ਉੱਤੇ 40,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐੱਮਐੱਸਐੱਮਈ ਖੇਤਰ ਨੂੰ ਉਸ ਦਾ ਬਕਾਇਆ ਦੀਵਾਲੀ ਤੋਂ ਪਹਿਲਾਂ ਮਿਲ ਸਕੇ। ਦੀਵਾਲੀ 27 ਅਕਤੂਬਰ ਨੂੰ ਹੈ।
ਬੈਂਕਾਂ ਦੇ ਰਲੇਵੇਂ ਉੱਤੇ ਸੀਤਾਰਮਣ ਨੇ ਕਿਹਾ ਕਿ ਸਾਰਾ ਕੁੱਝ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਬੈਂਕ ਬੋਰਡ ਪ੍ਰਕਿਰਿਆ ਨੂੰ ਸੁਚਾਰੂ ਰੱਖਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।