ਧਰਮਸ਼ਾਲਾ: ਯੂਨਾਈਟਡ ਫ਼ੋਰਮ ਆਫ਼ ਬੈਂਕ ਯੂਨੀਅਨਜ਼ (ਯੂਐੱਫ਼ਬੂਯੀ) ਨੇ 31 ਜਨਵਰੀ ਅਤੇ 1 ਫ਼ਰਵਰੀ ਨੂੰ 2 ਦਿਨਾਂ ਦੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਹੈ। ਯੂਐੱਫ਼ਬੀਯੂ 9 ਟ੍ਰੇਡ ਯੂਨੀਅਨਾਂ ਦੀ ਅਗਵਾਈ ਕਰਦੀ ਹੈ।
ਯੂਐਫ਼ਬੀਯੂ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 11 ਮਾਰਚ ਤੋਂ 3 ਦਿਨਾਂ ਦੀ ਹੜਤਾਲ ਕੀਤੀ ਜਾਵੇਗੀ। ਉਸ ਨੇ 1 ਅਪ੍ਰੈਲ, 2020 ਤੋਂ ਅਣ-ਮਿੱਥੇ ਸਮੇਂ ਲਈ ਹੜਤਾਲ ਦੀ ਧਮਕੀ ਦਿੱਤੀ ਹੈ। ਇਸੇ ਤਰ੍ਹਾਂ ਬੈਂਕ ਯੂਨੀਅਨਾਂ ਨੇ 3 ਪੜਾਆਂ ਵਿੱਚ ਹੜਤਾਲ ਦੀ ਯੋਜਨਾ ਬਣਾਈ ਹੈ।
ਯੂਐਫ਼ਬੀਯੂ ਦੇ ਸੰਚਾਲਕ ਸੰਜੀਵ ਕੁਮਾਰ ਬਾਂਦਲਿਸ਼ ਨੇ ਕਿਹਾ ਕਿ ਇਸ ਬਾਰੇ ਵਿੱਚ ਭਾਰਤੀ ਬੈਂਕ ਸੰਘ (ਆਈਬੀਏ) ਦੇ ਚੇਅਰਮੈਨ, ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਅਤੇ ਲੇਬਰ ਮੰਤਰਾਲੇ ਵਿੱਚ ਮੁੱਖ ਲੇਬਰ ਕਮਿਸ਼ਨਰ ਨੂੰ ਪਹਿਲਾਂ ਹੀ ਚਿੱਠੀ ਭੇਜੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਐਕਸਿਸ ਬੈਂਕ ਨੇ 9 ਮਹੀਨਿਆਂ ਵਿੱਚ ਗੁਆਏ 15 ਹਜ਼ਾਰ ਕਰਮਚਾਰੀ
ਬਾਂਦਲਿਸ਼ ਨੇ ਕਿਹਾ ਹੈ ਕਿ ਅਸੀਂ ਹੜਤਾਲ ਉੱਤੇ ਜਾਣ ਦਾ ਫ਼ੈਸਲਾ ਇਸ ਲਈ ਕੀਤਾ ਹੈ ਕਿ ਕਿਉਂਕਿ ਤਨਖ਼ਾਹਾਂ ਵਿੱਚ 20 ਫ਼ੀਸਦੀ ਵਾਧਾ ਕਰਨ, 5 ਦਿਨਾਂ ਦਾ ਕੰਮਕਾਜ਼, ਵਿਸ਼ੇਸ਼ ਭੱਤੇ ਨੂੰ ਮੂਲ ਤਨਖ਼ਾਹ ਦੇ ਨਾਲ ਮਿਲਾਉਣ ਅਤੇ ਨਵੀਂ ਪੈਨਸ਼ਨ ਯੋਜਨਾ ਨੂੰ ਖ਼ਤਮ ਕਰਨ ਦੀ ਸਾਡੀ ਮੰਗ ਲੰਬੇ ਸਮੇਂ ਤੋਂ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕੁੱਲ 12 ਮੰਗਾਂ ਭੇਜੀਆਂ ਗਈਆਂ ਹਨ।
ਯੂਐੱਫ਼ਬੀਯੂ ਵਿੱਚ 9 ਯੂਨੀਅਨਾਂ ਸ਼ਾਮਲ ਹਨ:
- ਆਲ ਇੰਡੀਆ ਬੈਂਕ ਇੰਪਲਾਇਜ਼ ਐਸੋਸੀਏਸ਼ਨ (ਏਆਈਬੀਈਏ)
- ਆਲ ਇੰਡੀਆ ਬੈਂਕ ਆਫ਼ਿਸਰਜ਼ ਕੰਨਫ਼ੈਡਰੇਸ਼ਨ (ਏਆਈਬੀਓਸੀ)
- ਨੈਸ਼ਨਲ ਕੰਨਫ਼ੈਡਰੇਸ਼ਨ ਆਫ਼ ਬੈਂਕ ਇੰਪਲਾਇਜ਼ (ਐੱਨਸੀਬੀਈ)
- ਆਲ ਇੰਡੀਆ ਬੈਂਕ ਆਫ਼ਿਸਰਜ਼ ਐਸੋਸੀਏਸ਼ਨ (ਏਆਈਬੀਓਏ)
- ਬੈਂਕ ਇੰਪਲਾਇਜ਼ ਕੰਨਫ਼ੈਡਰੇਸ਼ਨ ਆਫ਼ ਇੰਡੀਆ (ਬੀਈਐੱਫ਼ਆਈ)
- ਇੰਡੀਅਨ ਨੈਸ਼ਨਲ ਬੈਂਕ ਇੰਪਲਾਇਜ਼ ਫ਼ੈਡਰੇਸ਼ਨ (ਆਈਐੱਨਬੀਈਐੱਫ਼)
- ਇੰਡੀਅਨ ਨੈਸ਼ਨਲ ਬੈਂਕ ਆਫ਼ਿਸਰਜ਼ ਕਾਂਗਰਸ (ਆਈਐੱਨਬੀਓਸੀ)
- ਨੈਸ਼ਨਲ ਆਰਗਨਾਈਜ਼ੇਸ਼ਨ ਆਫ਼ ਬੈਂਕ ਵਰਕਰਜ਼ (ਐੱਨਓਬੀਡਬਲਿਊ)
- ਨੈਸ਼ਨਲ ਆਰਗਨਾਈਜ਼ੇਸ਼ਨ ਆਫ਼ ਬੈਂਕ ਆਫ਼ਿਸਰਜ (ਐੱਨਓਬੀਓ)