ਪੰਜਾਬ

punjab

ETV Bharat / business

ਬੈਂਕ ਆਫ਼ ਬੜੌਦਾ, ਯੂਨੀਅਨ ਬੈਂਕ ਨੇ ਕਰਜ 'ਤੇ ਵਿਆਜ ਦਰ ਨੂੰ ਘਟਾਇਆ - ਕਰਜ 'ਤੇ ਵਿਆਜ ਦਰ ਨੂੰ ਘਟਾਇਆ

ਬੈਂਕ ਆਫ਼ ਬੜੌਦਾ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਨੇ ਬੁੱਧਵਾਰ ਨੂੰ ਆਪਣੇ ਸਾਰੇ ਗ੍ਰਾਹਕਾਂ ਲਈ ਐਮਸੀਐਲਆਰ ਦੀਆਂ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਬੈਂਕ ਆਫ਼ ਬੜੌਦਾ ਨੇ ਐਮਸੀਐਲਆਰ ਨੂੰ 0.15 ਪ੍ਰਤੀਸ਼ਤ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਨੇ 0.10 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।

Bank of Baroda, Union Bank of India reduce lending rates
ਬੈਂਕ ਆਫ਼ ਬੜੌਦਾ, ਯੂਨੀਅਨ ਬੈਂਕ ਨੇ ਕਰਜ 'ਤੇ ਵਿਆਜ ਦਰ ਨੂੰ ਘਟਾਇਆ

By

Published : Jun 11, 2020, 9:25 AM IST

ਮੁੰਬਈ: ਸਰਕਾਰੀ ਖੇਤਰ ਦੇ ਬੈਂਕ ਆਫ਼ ਬੜੌਦਾ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਨੇ ਬੁੱਧਵਾਰ ਨੂੰ ਆਪਣੇ ਸਾਰੇ ਗ੍ਰਾਹਕਾਂ ਲਈ ਐਮਸੀਐਲਆਰ ਦੀਆਂ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ।

ਬੈਂਕ ਆਫ਼ ਬੜੌਦਾ ਨੇ ਐਮਸੀਐਲਆਰ ਨੂੰ 0.15 ਪ੍ਰਤੀਸ਼ਤ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਨੇ 0.10 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।

ਬੈਂਕ ਆਫ਼ ਬੜੌਦਾ ਦੀ ਕਟੌਤੀ 12 ਜੂਨ ਤੋਂ ਅਤੇ ਯੂਨੀਅਨ ਬੈਂਕ ਦੀ 11 ਜੂਨ ਤੋਂ ਲਾਗੂ ਹੋਵੇਗੀ। ਬੈਂਕ ਆਫ਼ ਬੜੌਦਾ ਦੀ ਇੱਕ ਰੀਲੀਜ਼ ਦੇ ਅਨੁਸਾਰ, ਇਸ ਦੇ ਇੱਕ ਸਾਲ ਦੇ ਕਰਜ਼ੇ ਲਈ ਸੋਧਿਆ ਐਮਸੀਐਲਆਰ 7.65 ਪ੍ਰਤੀਸ਼ਤ ਹੋਵੇਗਾ। ਇਸ ਸਮੇਂ ਇਹ 7.80 ਪ੍ਰਤੀਸ਼ਤ ਹੈ।

ਇਸੇ ਤਰ੍ਹਾਂ ਯੂਨੀਅਨ ਬੈਂਕ ਆਫ਼ ਇੰਡੀਆ ਨੇ ਆਪਣੇ ਐਮਸੀਐਲਆਰ ਨੂੰ 7.70 ਪ੍ਰਤੀਸ਼ਤ ਤੋਂ ਘਟਾ ਕੇ 7.60 ਪ੍ਰਤੀਸ਼ਤ ਕਰ ਦਿੱਤਾ ਹੈ। ਬੈਂਕ ਆਪਣੇ ਜ਼ਿਆਦਾਤਰ ਕਰਜ਼ਿਆਂ 'ਤੇ ਵਿਆਜ ਦਰਾਂ ਐਮਸੀਐਲਆਰ ਦੀ ਇੱਕ ਸਾਲ ਦੀ ਦਰ ਦੇ ਅਨੁਸਾਰ ਹੀ ਤੈਅ ਕਰਦੇ ਹਨ।

ਇਹ ਵੀ ਪੜ੍ਹੋ: ਨੀਰਵ ਮੋਦੀ ਤੇ ਚੋਕਸੀ 'ਤੇ ਈਡੀ ਦੀ ਕਾਰਵਾਈ, 1350 ਕਰੋੜ ਦੇ ਹੀਰੇ ਜ਼ਬਤ

ਇਸ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੀ ਐਮਸੀਐਲਆਰ ਅਧਾਰਿਤ ਵਿਆਜ ਦਰ ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕੀਤਾ ਸੀ।

ਨਿੱਜੀ ਖੇਤਰ ਦੇ ਐਚਡੀਐੱਫਸੀ ਬੈਂਕ ਅਤੇ ਮਹਾਰਾਸ਼ਟਰ ਦੇ ਸਰਕਾਰੀ ਬੈਂਕ ਨੇ ਵੀ ਆਪਣੇ ਕਰਜ਼ੇ ਦੀ ਮਿਆਰੀ ਦਰ ਵਿੱਚ ਕ੍ਰਮਵਾਰ 0.05 ਅਤੇ 0.20 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀਆਂ ਸੋਧੀਆਂ ਦਰਾਂ 8 ਜੂਨ ਤੋਂ ਲਾਗੂ ਹੋ ਗਈਆਂ ਹਨ।

ਪਿਛਲੇ ਹਫ਼ਤੇ ਪੀਐਨਬੀ ਨੇ ਵੀ ਆਪਣੇ ਐਮਸੀਐਲਆਰ ਵਿੱਚ 0.15% ਦੀ ਕਟੌਤੀ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਦੀ ਨੀਤੀਗਤ ਦਰ ਵਿੱਚ ਕਮੀ ਅਤੇ ਤਰਲਤਾ ਵਿੱਚ ਵਾਧਾ ਹੋਣ ਦੇ ਬਾਅਦ ਬੈਂਕ ਸਸਤੇ ਅਤੇ ਕਰਜ਼ਿਆਂ ਲਈ ਵਧੇਰੇ ਪਹੁੰਚਯੋਗ ਬਣ ਗਏ ਹਨ। ਬੈਂਕ ਗ੍ਰਾਹਕਾਂ ਦੀਆਂ ਜਮ੍ਹਾਂ ਰਕਮਾਂ 'ਤੇ ਵੀ ਵਿਆਜ ਘਟਾ ਰਹੇ ਹਨ।

ABOUT THE AUTHOR

...view details