ਮੁੰਬਈ: ਦੇਸ਼ ਭਰ ਵਿੱਚ ਐਕਸਿਸ ਬੈਂਕ ਦੇ 15 ਹਜ਼ਾਰ ਕਰਮਚਾਰੀਆਂ ਨੇ ਕੁੱਝ ਮਹੀਨਿਆਂ ਵਿੱਚ ਬੈਂਕ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਦਯੋਗ ਦੇ ਅੰਦਰੂਨੀ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਬੈਂਕ ਦੀ ਮੈਨੇਜਮੈਂਟ ਬਦਲਣ ਕਾਰਨ ਕਰਮਚਾਰੀਆਂ ਨੂੰ ਕੰਮ ਕਰਨ ਵਿੱਚ ਦਿੱਕਤਾਂ ਆ ਰਹੀਆਂ ਸਨ।
ਐਕਸਿਸ ਬੈਂਕ ਦੇ ਕਾਰਜ਼ਕਾਰੀ ਨਿਰਦੇਸ਼ਕ, ਰਾਜੇਸ਼ ਦਹੀਆ ਨੇ ਕਿਹਾ, ਬੈਂਕ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਕਾਫ਼ੀ ਵਾਧਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਐਕਸਿਸ ਬੈਂਕ ਵਿੱਚ 25,000 ਤੋਂ 30,000 ਹੋਰ ਕਰਮਚਾਰੀ ਜੋੜਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬੈਂਕ ਅਤੇ ਸਹਾਇਕ ਕੰਪਨੀਆਂ ਨੂੰ ਵੀ ਜੋੜਣ ਦੀ ਯੋਜਨਾ ਬਣਾ ਰਹੀ ਹੈ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਬੈਂਕ ਨੇ ਪਿਛਲੇ ਸਾਲ ਦੇ 400 ਦੇ ਮੁਕਾਬਲੇ ਇਸ ਵਿੱਤੀ ਵਰ੍ਹੇ ਵਿੱਚ 550 ਸ਼ਾਖ਼ਾਵਾਂ ਖੋਲ੍ਹਣ ਦੀ ਯੋਜਨਾ ਬਣਾਈ ਹੈ।
ਦਹਿਆ ਨੇ ਕਿਹਾ ਕਿ ਅਸੀਂ ਵਿੱਤੀ ਸਾਲ 2019-20 ਦੀ ਆਖ਼ਰੀ ਤਿਮਾਹੀ ਵਿੱਚ 4,000 ਹੋਰ ਕਰਮਚਾਰੀਆਂ ਨੂੰ ਜੋੜਾਂਗੇ। ਇਸ ਵਿੱਚ ਜ਼ਿਆਦਾਤਰ ਅਰਧ-ਸ਼ਹਿਰੀ ਅਤੇ ਸ਼ਹਿਰੀ ਅਤੇ ਪਿੰਡਾਂ ਵਿੱਚ ਕੰਮ ਉੱਤੇ ਰੱਖਿਆ ਜਾ ਰਿਹਾ ਹੈ।