ਪੰਜਾਬ

punjab

ETV Bharat / business

ਏਸ਼ੀਆ ਦੀ ਸਭ ਤੋਂ ਵੱਡੀ ਪਲਾਈਵੁੱਡ ਇੰਡਸਟਰੀ ਆਰਥਿਕ ਮੰਦੀ ਦਾ ਸ਼ਿਕਾਰ, 150 ਯੂਨਿਟਾਂ ਬੰਦ - plywood industry facing economic slowdown

ਏਸ਼ੀਆ ਦੀ ਸਭ ਤੋਂ ਵੱਡੀ ਪਲਾਈਵੁੱਡ ਇੰਡਸਟਰੀ ਇੰਨ੍ਹੀਂ ਦਿਨੀਂ ਆਰਥਿਕ ਮੰਦੀ ਦੀ ਮਾਰ ਨਾਲ ਜੂਝ ਰਹੀ ਹੈ। ਇੰਡਸਟਰੀ ਦੀਆਂ 150 ਯੂਨਿਟਾਂ ਬੰਦ ਹੋ ਚੁੱਕੀਆਂ ਹਨ। ਹਜ਼ਾਰਾਂ ਕਰਮਚਾਰੀ ਬੇਰੁਜ਼ਗਾਰ ਹੋ ਗਏ ਹਨ।

ਏਸ਼ੀਆ ਦੀ ਸਭ ਤੋਂ ਵੱਡੀ ਪਲਾਈਵੁੱਡ ਇੰਡਸਟਰੀ ਆਰਥਿਕ ਮੰਦੀ ਦਾ ਸ਼ਿਕਾਰ

By

Published : Sep 16, 2019, 7:34 PM IST

ਯਮੁਨਾਨਗਰ : ਏਸ਼ੀਆ ਦੀ ਸਭ ਤੋਂ ਵੱਡੀ ਪਲਾਈਵੁੱਡ ਇੰਡਸਟਰੀ ਦਾ ਖ਼ਿਤਾਬ ਜਿੱਤਣ ਵਾਲੀ ਪਲਾਈਵੁੱਡ ਇੰਡਸਟਰੀ ਹੁਣ ਬੰਦ ਹੋਣ ਦੀ ਕਾਗਾਰ ਉੱਤੇ ਹੈ। ਹਾਲਾਤ ਇਹ ਹਨ ਕਿ 150 ਫ਼ੈਕਟਰੀਆਂ ਬੰਦ ਹੋ ਚੁੱਕੀਆਂ ਹਨ, ਜਿਸ ਕਾਰਨ ਹਜ਼ਾਰਾਂ ਕਰਮਚਾਰੀ ਬੇਰੁਜ਼ਗਾਰ ਹੋ ਚੁੱਕੇ ਹਨ। ਵਪਾਰ ਵਿੱਚ ਆਈ ਆਰਥਿਕ ਮੰਦੀ ਕਾਰਨ ਕਈ ਵਪਾਰੀ ਫ਼ੈਕਟਰੀਆਂ ਬੰਦ ਕਰਨ ਦੀ ਸੋਚ ਰਹੇ ਹਨ ਤੇ ਕਈ ਵਪਾਰੀ ਫ਼ੈਕਟਰੀਆਂ ਬੰਦ ਕਰ ਚੁੱਕੇ ਹਨ।

ਏਸ਼ੀਆ ਦੀ ਸਭ ਤੋਂ ਵੱਡੀ ਪਲਾਈਵੁੱਡ ਇੰਡਸਟਰੀ ਉੱਤੇ ਆਰਥਿਕ ਮੰਦੀ ਦੀ ਮਾਰ
ਹਾਲਾਤ ਇਹ ਹੋ ਗਏ ਹਨ ਕਿ ਕਿਰਾਏ ਉੱਤੇ ਚੱਲਣ ਵਾਲੀ ਫ਼ੈਕਟਰੀ ਕੋਈ ਘੱਟ ਕੀਮਤ ਉੱਤੇ ਵੀ ਲੈਣ ਲਈ ਵੀ ਸਾਹਮਣੇ ਨਹੀਂ ਆ ਰਿਹਾ ਹੈ, ਆਰਥਿਕ ਮੰਦੀ ਨਾਲ ਹਾਲਾਤ ਬਹੁਤ ਹੀ ਜ਼ਿਆਦਾ ਵਿਗੜ ਗਏ ਹਨ ਕਿ 2 ਵਪਾਰੀਆਂ ਆਤਮ-ਹੱਤਿਆ ਕਰ ਚੁੱਕੇ ਹਨ, ਹਜ਼ਾਰਾਂ ਕਰਮਚਾਰੀ ਬੇਰੁਜ਼ਗਾਰ ਹੋ ਚੁੱਕੇ ਹਨ। ਆਦਾਇਗੀ ਨੂੰ ਲੈ ਕੇ ਆੜਤੀਏ, ਲੱਕੜ ਵਪਾਰੀ ਵਿੱਚ ਤਨਾਅ ਚੱਲ ਰਿਹਾ ਹੈ।

ਵੇਖੋ ਵੀਡੀਓ।

ਆਰਥਿਕ ਮੰਦੀ ਨਾਲ ਬੰਦ ਹੋ ਜਾਵੇਗੀ ਪਲਾਈਵੁੱਡ ਇੰਡਸਟਰੀ ?
ਯਮੁਨਾਨਗਰ ਜ਼ਿਲ੍ਹੇ ਵਿੱਚ ਬੋਰਡ ਦੀਆਂ 370 ਯੂਨਿਟਾਂ ਹਨ, ਇਸ ਤੋਂ ਇਲਾਵਾ ਲੱਕੜ ਦੀ ਛਿਲਾਈ, ਚਿਰਾਈ ਅਤੇ ਚਿਪਰ ਦੀਆਂ 800 ਦੇ ਲਗਭਗ ਯੂਨਿਟਾਂ ਹਨ, ਸਾਰਿਆਂ ਉੱਤੇ ਮੰਦੀ ਦੀ ਮਾਰ ਹੇ। ਪਲਾਈਵੁੱਡ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਦਵਿੰਦਰ ਚਾਵਲਾ ਨੇ ਦੱਸਿਆ ਕਿ ਮੰਗ ਅਤੇ ਪੂਰਤੀ ਵਿੱਚ ਸੰਤੁਲਨ ਇੰਨ੍ਹਾਂ ਦਿਨਾਂ ਵਿੱਚ ਵਿਗੜਿਆ ਹੋਇਆ ਹੈ, ਕੱਚੇ ਮਾਲ ਦੀਆਂ ਕੀਮਤਾਂ 400 ਤੋਂ 1 ਹਜ਼ਾਰ ਤੱਕ ਪਹੁੰਚ ਗਏ ਹਨ, ਜਦਕਿ ਬੋਰਡਾਂ ਦੀਆਂ ਕੀਮਤਾਂ 36 ਤੋਂ 38 ਰੁਪਏ ਫ਼ੁੱਟ ਹੀ ਹਨ, ਇਸ ਲਈ ਪਲਾਈਵੁੱਡ ਵਪਾਰੀ ਕਰਜ਼ੇ ਵਿੱਚ ਡੁੱਬਦੇ ਜਾ ਰਹੇ ਹਨ।

ਜੀਐੱਸਟੀ ਅਤੇ ਨੋਟਬੰਦੀ ਜਿੰਮੇਵਾਰ!
ਦਵਿੰਦਰ ਚਾਵਲਾ ਨੇ ਦੱਸਿਆ ਕਿ ਨੋਟਬੰਦੀ ਅਤੇ ਜੀਐੱਸਟੀ ਨੂੰ ਵੀ ਵਪਾਰੀ ਇਸ ਕਾਰੋਬਾਰ ਲਈ ਸਹੀ ਨਹੀਂ ਮੰਨਦੇ। ਮੰਡੀ ਤੋਂ ਲੱਕੜ ਨਕਦ ਖਰੀਦਿਆ ਜਾਂਦਾ ਹੈ, ਤਿਆਰ ਬੋਰਡ ਉਧਾਰ ਵਿੱਚ ਸਪਲਾਈ ਹੁੰਦਾ ਹੈ, ਰਿਅਲ ਅਸਟੇਟ ਵਿੱਚ ਮੰਦੀ ਹੋਣ ਕਾਰਨ ਕੱਚਾ ਮਾਲ ਜ਼ਿਆਦਾ ਤਿਆਰ ਹੋ ਗਿਆ, ਜੋ ਮਾਲ ਸਪਲਾਈ ਹੋ ਗਿਆ, ਉਸ ਦੀ ਪੇਮੈਂਟ ਨਹੀਂ ਮਿਲ ਰਹੀ। ਯੂਨਿਟ ਸੰਚਾਲਕਾਂ ਨੂੰ ਆੜ੍ਹਤੀਆਂ ਨੂੰ ਵੀ ਨਕਦ ਵਿੱਚ ਹੀ ਪੇਮੈਂਟ ਦੇਣੀ ਪੈ ਰਹੀ ਹੈ।

ਵਪਾਰੀਆਂ ਨੇ ਸਰਕਾਰ ਉੱਤੇ ਸਵਾਲ ਚੁੱਕੇ
ਚਾਵਲਾ ਮੁਤਾਬਕ ਸਰਕਾਰ ਵੱਲੋਂ ਵੀ ਲਾਇਸੰਸ ਲਈ ਜੋ ਸਰਵੇ ਕਰਵਾਇਆ ਗਿਆ, ਉਹ ਵੀ ਅਧਿਕਾਰੀਆਂ ਨੇ ਲੱਕੜ ਦੇ ਉਤਪਾਦਨ ਦੀ ਬਜਾਏ ਅੰਦਰੂਨੀ ਤੌਰ ਉੱਤੇ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਮੰਡੀ ਵਿੱਚ 2.5 ਲੱਖ ਕਵੰਟਲ ਤੋਂ ਜ਼ਿਆਦਾ ਮਾਲ ਆਉਂਦਾ ਹੈ, ਜਦਕਿ ਸੱਚਾਈ ਇਹ ਹੈ ਕਿ ਜ਼ਿਲ੍ਹੇ ਵਿੱਚ 85 ਫ਼ੀਸਦੀ ਕੱਚਾ ਮਾਲ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਤੋਂ ਆਉਂਦਾ ਹੈ, ਦੂਸਰੇ ਸੂਬਿਆਂ ਨੂੰ ਲਾਇਸੰਸ ਮਿਲਣ ਕਾਰਨ ਉਥੇ ਵੀ ਯੂਨਿਟਾਂ ਖੁੱਲ੍ਹ ਗਈਆਂ ਹਨ। ਜਿਸ ਦਾ ਸਿੱਧਾ ਅਸਰ ਵਪਾਰ ਉੱਤੇ ਪਿਆ ਹੈ।

ਘਾਟੇ ਵਿੱਚ ਚੱਲ ਰਹੀ ਪਲਾਈਵੁੱਡ ਇੰਡਸਟਰੀ
ਦੱਸ ਦਈਏ ਕਿ ਜੀਐੱਸਟੀ ਤੋਂ ਪਹਿਲਾਂ ਪਲਾਈਵੁੱਡ ਇੰਡਸਟਰੀ ਸਰਕਾਰ ਨੂੰ 110 ਕਰੋੜ ਰੁਪਏ ਦਾ ਟੈਕਸ ਦਿੰਦੀ ਸੀ, ਜੋ ਕਿ ਜੀਐੱਸਟੀ ਲੱਗਣ ਤੋਂ ਬਾਅਦ ਵਿੱਤੀ ਸਾਲ 2018-19 ਟੈਕਸ 6 ਹਜ਼ਾਰ ਕਰੋੜ ਤੱਕ ਪਹੁੰਚ ਗਿਆ ਸੀ, ਪਰ ਇਸ ਸਾਲ ਇਹ 6 ਹਜ਼ਾਰ ਕਰੋੜ ਦੇ ਅੰਕੜੇ ਨੂੰ ਛੂਹ ਵੀ ਨਹੀਂ ਸਕਿਆ।

ਕੀ ਹਨ ਪਲਾਈਵੁੱਡ ਵਪਾਰੀਆਂ ਦੀਆਂ ਮੰਗਾਂ ?

  • ਪਲਾਈਵੁੱਡ ਵਪਾਰੀਆਂ ਮੁਤਾਬਕ ਉਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਹ ਵਪਾਰ ਐਗਰੋ ਇੰਡਸਟਰੀ ਦਾ ਹੈ।
  • ਜਿਸ ਤਰ੍ਹਾਂ ਕਿਸਾਨ ਦੀ ਫ਼ਸਲ ਕਰ ਮੁਕਤ ਹੈ, ਉਸੇ ਤਰ੍ਹਾਂ ਇਹ ਸੁਵਿਧਾ ਇਸ ਵਪਾਰ ਨੂੰ ਵੀ ਮਿਲਣੀ ਚਾਹੀਦੀ ਹੈ।2 ਫ਼ੀਸਦੀ ਮਾਰਕਿਟ ਫ਼ੀਸ ਵੀ ਬੰਦ ਹੋਣੀ ਚਾਹੀਦੀ ਹੈ।
  • ਜਿੰਨ੍ਹਾਂ ਲੋਕਾਂ ਨੇ ਲਾਇਸੰਸ ਲਈ ਮੋਟੀ ਫ਼ੀਸ ਦਿੱਤੀ ਹੈ, ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣ।
  • ਮੰਦੀ ਨੂੰ ਦੇਖ ਕੇ ਜੋ ਲੋਕ ਵਪਾਰ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਦੀ ਮਦਦ ਕੀਤੀ ਜਾਵੇ।
  • ਬਿਨਾਂ ਸਿਕਓਰਟੀ ਦੇ ਕਰਜ਼ਾ ਦਿੱਤਾ ਜਾਵੇ, ਗੂੰਦ ਲਈ ਖ਼ਾਦ ਅਤੇ ਬਿਜਲੀ ਬਿੱਲ ਦੀਆਂ ਦਰਾਂ ਵਿੱਚ ਰਾਹਤ ਦਿੱਤੀ ਜਾਵੇ।

ਇਹ ਵੀ ਪੜ੍ਹੋ : ਹੜਤਾਲ ਕਾਰਨ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ

ABOUT THE AUTHOR

...view details