ਪੰਜਾਬ

punjab

ETV Bharat / business

ਅਸ਼ੋਕ ਲੇਲੈਂਡ 15 ਦਿਨਾਂ ਲਈ ਨਿਰਮਾਣ ਕਾਰਜ ਰੋਕੇਗੀ - ਅਸ਼ੋਕ ਲੇਲੈਂਡ

ਹਿੰਡੁਜਾ ਦੀ ਇਸ ਮੁੱਖ ਕੰਪਨੀ ਨੇ ਇੱਕ ਸੂਚਨਾ ਵਿੱਚ ਕਿਹਾ ਕਿ ਅਸੀਂ ਆਪਣੇ ਉਤਪਾਦਨ ਨੂੰ ਵਿਕਰੀ ਦੇ ਬਰਾਬਰ ਲਿਆਉਣ ਲਈ ਵੱਖ-ਵੱਖ ਸਥਾਨਾਂ ਤੇ ਪਲਾਂਟ ਅਕਤੂਬਰ ਦੇ ਮਹੀਨੇ ਵਿੱਚ 2-15 ਦਿਨਾਂ ਤੱਕ ਉਤਪਾਦਨ ਦਾ ਕੰਮ ਨਹੀਂ ਕਰਨਗੇ।

ਅਸ਼ੋਕ ਲੇਲੈਂਡ 15 ਦਿਨਾਂ ਲਈ ਨਿਰਮਾਣ ਕਾਰਜ਼ ਰੋਕੇਗੀ

By

Published : Oct 4, 2019, 11:50 PM IST

ਨਵੀਂ ਦਿੱਲੀ : ਮੁੱਖ ਵਪਾਰਕ ਵਾਹਨ ਨਿਰਮਾਤਾ ਕੰਪਨੀ ਅਸ਼ੋਕ ਲੇਲੈਂਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਉਤਪਾਦਨ ਨੂੰ ਬਾਜ਼ਾਰ ਦੀ ਮੰਗ ਦੇ ਬਰਾਬਰ ਲਿਆਉਣ ਆਪਣੇ ਵੱਖ-ਵੱਖ ਪਲਾਂਟਾਂ ਵਿੱਚ ਨਿਰਮਾਣ ਦੇ ਕੰਮ ਨੂੰ ਇਸ ਮਹੀਨੇ 15 ਦਿਨਾਂ ਤੱਕ ਬੰਦ ਰੱਖੇਗੀ।

ਹਿੰਡੁਜਾ ਦੀ ਇਸ ਮੁੱਖ ਕੰਪਨੀ ਨੇ ਇੱਕ ਸੂਚਨਾ ਵਿੱਚ ਕਿਹਾ ਕਿ ਅਸੀਂ ਆਪਣੇ ਉਤਪਾਦਨ ਨੂੰ ਵਿਕਰੀ ਦੇ ਬਰਾਬਰ ਲਿਆਉਣ ਲਈ ਵੱਖ-ਵੱਖ ਸਥਾਨਾਂ ਉੱਤੇ ਕੰਪਨੀ ਦੇ ਪਲਾਂਟ ਅਕਤੂਬਰ ਮਹੀਨੇ ਵਿੱਚ 2-15 ਦਿਨਾਂ ਤੱਕ ਉਤਪਾਦਨ ਦਾ ਕੰਮ ਨਹੀਂ ਕਰਨਗੇ।

ਘਰੇਲੂ ਵਾਹਨ ਉਦਯੋਗ ਵਿੱਚ ਮੰਦੀ ਕਾਰਨ ਕਈ ਕੰਪਨੀਆਂ ਉਤਪਾਦਨ ਘੱਟ ਕਰਨ ਲਈ ਮਜ਼ਬੂਰ ਹਨ।

ABOUT THE AUTHOR

...view details