ਨਵੀਂ ਦਿੱਲੀ : ਅਨਿਲ ਅੰਬਾਨੀ ਨੇ ਰਿਲਾਇੰਸ ਕਮਿਊਨੀਕੇਸ਼ਨ ਦੇ ਨਿਰਦੇਸ਼ਕ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਕਰਜ਼ ਵਿੱਚ ਡੁੱਬੀ ਕੰਪਨੀ ਰਿਲਾਇੰਸ ਨੇ ਇਹ ਜਾਣਕਾਰੀ ਸ਼ਨਿਚਰਵਾਰ ਨੂੰ ਇੱਕ ਫ਼ਾਇਲਿੰਗ ਵਿੱਚ ਦਿੱਤੀ ਗਈ।
ਅਨਿਲ ਅੰਬਾਨੀ ਨੇ ਰਿਲਾਇੰਸ ਕਮਿਊਨੀਕੇਸ਼ਨ ਤੋਂ ਦਿੱਤਾ ਅਸਤੀਫ਼ਾ - anil ambani resigns
ਅਨਿਲ ਅੰਬਾਨੀ ਦੇ ਨਾਲ ਛਾਇਆ ਵੀਰਾਨੀ, ਰਾਇਨਾ ਕਰਣੀ, ਮੰਜੂਰੀ ਕਾਕਰ, ਸੁਰੇਸ਼ ਰੰਗਾਚਰ ਨੇ ਵੀ ਆਰਕਾਮ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ.
ਅਨਿਲ ਅੰਬਾਨੀ ਨੇ ਰਿਲਾਇੰਸ ਕਮਿਊਨੀਕੇਸ਼ਨ ਤੋਂ ਦਿੱਤਾ ਅਸਤੀਫ਼ਾ
ਫ਼ਾਇਲਿੰਗ ਵਿੱਚ ਕਿਹਾ ਗਿਆ ਹੈ ਕਿ ਅੰਬਾਨੀ ਦੇ ਨਾਲ-ਨਾਲ ਛਾਇਆ ਵੀਰਾਨੀ, ਰਾਇਨਾ ਕਰਣੀ, ਮੰਜੂਰੀ ਕਾਕਰ, ਸੁਰੇਸ਼ ਰੰਗਾਚਰ ਨੇ ਵੀ ਆਰਕਾਮ ਦੇ ਨਿਰਦੇਸ਼ਕ ਦੇ ਅਹੁਦੇ ਨੂੰ ਅਲਵਿਦਾ ਕਹਿ ਦਿੱਤਾ ਹੈ।
ਵਰਤਮਾਨ ਵਿੱਚ ਦਿਵਾਲਿਆ ਪ੍ਰਕਿਰਿਆ ਤੋਂ ਗੁਜ਼ਰ ਰਹੀ ਆਰਕਾਮ ਨੇ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਬਕਾਏ ਬਾਰੇ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਦੇਣਦਾਰੀਆਂ ਲਈ ਪ੍ਰਬੰਧ ਦੇ ਕਾਰਨ ਜੁਲਾਈ-ਸਤੰਬਰ 2019 ਲਈ 30, 142 ਕਰੋੜ ਰੁਪਏ ਦਾ ਏਕੀਕ੍ਰਿਤ ਨੁਕਸਾਨ ਦਰਜ ਕੀਤਾ ਹੈ।