ਨਵੀਂ ਦਿੱਲੀ: ਈ-ਕਾਮਰਸ ਕੰਪਨੀਆਂ ਕੋਰੋਨ ਵਾਇਰਸ ਕਾਰਨ ਆਪਣੇ ਪਲੇਟਫਾਰਮਸ ਤੇ ਹੈਂਡ ਸੈਨੀਟਾਈਜ਼ਰ ਤੇ ਮਾਸਕ ਦੀ ਘਾਟ ਤੇ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਸੰਘਰਸ਼ ਕਰ ਰਹੀਆਂ ਹਨ। ਐਮਾਜ਼ਾਨ ਇੰਡੀਆ ਦਾ ਕਹਿਣਾ ਹੈ ਕਿ ਉਹ ਕੋਵਿਡ-19 ਨਾਲ ਜੁੜੇ ਘਟਨਾਕ੍ਰਮ ਦੀ ਨਿਰੰਤਰ ਨਿਗਰਾਨੀ ਕਰ ਰਹੇ ਹੈ ਤੇ ਲੋੜ ਅਨੁਸਾਰ ਢੁਕਵੇਂ ਕਦਮ ਉਠਾਉਣਗੇ।
ਕੋਰੋਨਾ ਵਾਇਰਸ ਦਾ ਪ੍ਰਕੋਪ ਈ-ਕਾਮਰਸ ਉੱਤੇ ਵੀ - ਕੋਰੋਨਾ ਵਾਇਰਸ
ਈ-ਕਾਮਰਸ ਕੰਪਨੀਆਂ ਕੋਰੋਨ ਵਾਇਰਸ ਕਾਰਨ ਆਪਣੇ ਪਲੇਟਫਾਰਮਸ ਤੇ ਹੈਂਡ ਸੈਨੀਟਾਈਜ਼ਰ ਤੇ ਮਾਸਕ ਦੀ ਘਾਟ ਤੇ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਸੰਘਰਸ਼ ਕਰ ਰਹੀਆਂ ਹਨ।
ਐਮਾਜ਼ਾਨ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ, "ਅਸੀਂ ਨਿਰਾਸ਼ ਹਾਂ ਕਿ ਕੁਝ ਵਿਕਰੇਤਾ ਵਿਸ਼ਵ ਪੱਧਰੀ ਮਹਾਮਾਰੀ ਦੌਰਾਨ ਬੁਨਿਆਦੀ ਲੋੜ ਵਾਲੇ ਉਤਪਾਦਾਂ ਉੱਤੇ ਜਾਣ ਬੁੱਝਕੇ ਕੀਮਤਾਂ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਡੀ ਨੀਤੀ ਦੇ ਅਨੁਸਾਰ, ਅਸੀਂ ਆਪਣੀ ਮਾਰਕੀਟਪਲੇਸ ਉੱਤੇ ਸਰਗਰਮੀ ਨਾਲ ਨਿਗਰਾਨੀ ਰੱਖ ਰਹੇ ਹਾਂ ਅਤੇ ਐਮਆਰਪੀ ਤੋਂ ਉਪਰ ਅਜਿਹੇ ਉਤਪਾਦ ਵੇਚਣ ਵਾਲੇ ਵਿਕਰੇਤਾਵਾਂ ਵਿਰੁੱਧ ਲੋੜੀਂਦੀ ਕਾਰਵਾਈ (ਪੇਸ਼ਕਸ਼ਾਂ ਨੂੰ ਹਟਾਉਣ ਸਮੇਤ) ਕਰਾਂਗੇ, ਜੋ ਭਾਰਤੀ ਕਾਨੂੰਨਾਂ ਦੀ ਉਲੰਘਣਾ ਵੀ ਹੈ।"
ਐਮਾਜ਼ਾਨ ਇੰਡੀਆ, ਹਾਲਾਂਕਿ ਇਕਲੌਤਾ ਈ-ਕਾਮਰਸ ਪਲੇਟਫਾਰਮ ਨਹੀਂ ਹੈ। ਇਸ ਤੋਂ ਇਲਾਵਾ ਗ੍ਰੋਫਰਜ਼, ਬਿੱਗ ਬਸਕੇਟ ਅਤੇ ਫਲਿੱਪਕਾਰਟ ਵੀ ਇਸ ਸਮਸਿਆ ਨਾਲ ਜੂਝ ਰਹੇ ਹਨ। ਟਵਿੱਟਰ 'ਤੇ ਬਹੁਤ ਸਾਰੇ ਲੋਕਾਂ ਨੇ ਇਸ਼ਾਰਾ ਕੀਤਾ ਕਿ ਚੋਟੀ ਦੇ ਬ੍ਰਾਂਡਾਂ ਜਿਵੇਂ ਕਿ ਡੀਟੌਲ, ਲਾਈਫਬੁਏ, ਅਤੇ ਹਿਮਾਲਿਆ ਦੇ ਹੈਂਡ ਸੈਨੀਟਾਈਜ਼ਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ।